ਮਾਮਲਾ ਭੋਗਪੁਰ ਸ਼ੂਗਰ ਮਿੱਲ ਵਿਚ ਲੱਗ ਰਹੇ ਸੀ. ਐਨ. ਜੀ. ਪਲਾਂਟ ਦਾ: ਇਲਾਕੇ ਦੇ ਲੋਕਾਂ ਨੇ ਜੀ. ਟੀ. ਰੋਡ ਭੋਗਪੁਰ ’ਤੇ ਲਾਇਆ ਧਰਨਾ
ਭੋਗਪੁਰ, 8 ਅਗਸਤ (ਕਮਲਜੀਤ ਸਿੰਘ ਡੱਲੀ)- ਭੋਗਪੁਰ ਸ਼ੂਗਰ ਮਿੱਲ ਵਿਚ ਲੱਗ ਰਹੇ ਸੀ. ਐਨ. ਜੀ. ਪਲਾਂਟ ਦੇ ਵਿਰੋਧ ਵਿਚ ਕਿਸਾਨ ਜਥੇਬੰਦੀਆਂ, ਇਲਾਕਾ ਨਿਵਾਸੀਆਂ ਅਤੇ ਭੋਗਪੁਰ ਦੁਕਾਨਦਾਰਾਂ ਵਲੋਂ ਸਾਂਝੇ ਤੌਰ ’ਤੇ ਇਸ ਪਲਾਂਟ ਨੂੰ ਬੰਦ ਕਰਨ ਲਈ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ’ਤੇ ਧਰਨਾ ਲਗਾ ਕੇ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਮੌਕੇ ਪੁਲਿਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।