ਵਿਰੋਧੀਆਂ ਨੂੰ ਹਰ ਚੀਜ਼ ਲੱਗਦੀ ਹੈ ਗਲਤ- ਹੇਮਾ ਮਾਲਿਨੀ
ਨਵੀਂ ਦਿੱਲੀ, 8 ਅਗਸਤ- ਵਕਫ਼ (ਸੋਧ) ਬਿੱਲ ’ਤੇ ਭਾਜਪਾ ਦੀ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਕਿਹਾ ਕਿ ਇਸ ਮੁੱਦੇ ’ਤੇ ਰਾਜਨੀਤੀ ਕੀਤੀ ਜਾ ਰਹੀ ਹੈ। ਫ਼ਿਲਹਾਲ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਹਰ ਚੀਜ਼ ਦਾ ਵਿਰੋਧ ਕਰਦੇ ਹੀ ਰਹਿਣਗੇ, ਪ੍ਰਧਾਨ ਮੰਤਰੀ ਇੰਨੀਆਂ ਚੰਗੀਆਂ ਚੀਜ਼ਾਂ ਲੈ ਕੇ ਆਏ ਹਨ ਪਰ ਉਨ੍ਹਾਂ ਨੂੰ ਸਭ ਗਲਤ ਹੀ ਲੱਗਦਾ ਹੈ।