ਭੁਪਿੰਦਰ ਹੁੱਡਾ ਦਾ ਵਿਨੇਸ਼ ਫੋਗਾਟ ਨੂੰ ਰਾਜ ਸਭਾ ਭੇਜਣ ਵਾਲਾ ਬਿਆਨ ਹੈ ਇਕ ਸਿਆਸੀ ਸਟੰਟ- ਮਹਾਵੀਰ ਫੋਗਾਟ
ਹਰਿਆਣਾ, 8 ਅਗਸਤ- ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਦੇ ਬਿਆਨ ’ਤੇ ਵਿਨੇਸ਼ ਫੋਗਾਟ ਦੇ ਚਾਚਾ ਮਹਾਵੀਰ ਫੋਗਾਟ ਨੇ ਕਿਹਾ ਕਿ ਇਹ ਇਕ ਸਿਆਸੀ ਸਟੰਟ ਹੈ। ਅੱਜ ਭੁਪਿੰਦਰ ਹੁੱਡਾ ਨੇ ਕਿਹਾ ਕਿ ਵਿਨੇਸ਼ ਨੂੰ ਰਾਜ ਸਭਾ ਵਿਚ ਭੇਜਿਆ ਜਾਣਾ ਚਾਹੀਦਾ ਹੈ, ਪਰ ਗੀਤਾ ਫੋਗਾਟ ਨੂੰ ਉਸ ਸਮੇਂ ਰਾਜ ਸਭਾ ਵਿਚ ਕਿਉਂ ਨਹੀਂ ਭੇਜਿਆ ਗਿਆ, ਜਦੋਂ 2005 ਅਤੇ 2010 ਵਿਚ ਰਾਸ਼ਟਰਮੰਡਲ ਖੇਡਾਂ ਦਾ ਆਯੋਜਨ ਕੀਤਾ ਗਿਆ ਸੀ, ਤਾਂ ਬਬੀਤਾ ਫੋਗਾਟ ਨੇ ਸਿਲਵਰ ਮੈਡਲ ਜਿੱਤਿਆ ਸੀ ਅਤੇ ਗੀਤਾ ਫੋਗਾਟ ਨੇ ਸੋਨ ਤਮਗਾ ਜਿੱਤਿਆ ਸੀ। ਉਸ ਤੋਂ ਬਾਅਦ 2012 ਵਿਚ ਗੀਤਾ ਉਲੰਪਿਕ ਲਈ ਕੁਆਲੀਫ਼ਾਈ ਕਰਨ ਵਾਲੀ ਪਹਿਲੀ ਮਹਿਲਾ ਪਹਿਲਵਾਨ ਬਣ ਗਈ ਸੀ, ਉਸ ਸਮੇਂ ਹੁੱਡਾ ਦੀ ਸਰਕਾਰ ਸੀ ਅਤੇ ਗੀਤਾ ਅਤੇ ਬਬੀਤਾ ਨੂੰ ਡੀ.ਐਸ.ਪੀ. ਬਣਾਇਆ ਜਾਣਾ ਸੀ, ਪਰ ਹੁੱਡਾ ਸਾਹਿਬ ਨੇ ਵਿਤਕਰਾ ਕਰਦੇ ਹੋਏ ਗੀਤਾ ਨੂੰ ਇੰਸਪੈਕਟਰ ਅਤੇ ਬਬੀਤਾ ਨੂੰ ਸਬ-ਇੰਸਪੈਕਟਰ ਬਣਾਇਆ। ਅਸੀਂ ਇਸ ਸੰਬੰਧੀ ਕੇਸ ਦਾਇਰ ਕੀਤਾ ਅਤੇ ਮਾਮਲਾ ਅਦਾਲਤ ਰਾਹੀਂ ਹੱਲ ਕੀਤਾ ਗਿਆ।