JALANDHAR WEATHER

ਭਾਰਤ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਨਿਊਜ਼ੀਲੈਂਡ ਪੁੱਜਣ ’ਤੇ ਕੀਤਾ ਗਿਆ ਨਿੱਘਾ ਸਵਾਗਤ

ਆਕਲੈਂਡ, 8 ਅਗਸਤ (ਹਰਮਨਪ੍ਰੀਤ ਸਿੰਘ ਗੋਲੀਆ)- ਭਾਰਤ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਆਪਣੀ ਤਿੰਨ ਦਿਨਾਂ ਸਰਕਾਰੀ ਯਾਤਰਾ ’ਤੇ ਨਿਊਜ਼ੀਲੈਂਡ ਪੁੱਜ ਗਏ ਹਨ। ਨਿਊਜ਼ੀਲੈਂਡ ਪੁੱਜਣ ’ਤੇ ਉਨ੍ਹਾਂ ਨੂੰ ਵੈਲਿੰਗਟਨ ਦੇ ਗਵਰਨਮੈਂਟ ਹਾਊਸ ’ਚ ਰਵਾਇਤੀ ਮਾਓਰੀ ‘ਪੋਵੀਰੀ’ ਪ੍ਰੋਗਰਾਮ ’ਚ ਸਨਮਾਨਤ ਕੀਤਾ ਗਿਆ। ਉਨ੍ਹਾਂ ਨੂੰ ਰਾਇਲ ਗਾਰਡ ਆਫ਼ ਆਨਰ ਵੀ ਦਿੱਤਾ ਗਿਆ। ਇਸ ਦੌਰਾਨ ਵਾਲਿੰਗਟਨ ’ਚ ਇੰਟਰਨੈਸ਼ਨਲ ਐਜੂਕੇਸ਼ਨ ਕਾਨਫ਼ਰੰਸ ਵਿਖੇ ਬੋਲਦਿਆਂ ਉਨ੍ਹਾਂ ਨੇ ਨਿਊਜ਼ੀਲੈਂਡ ਨੂੰ ਸਿੱਖਿਆ ਦੇ ਖ਼ੇਤਰ ਵਿੱਚ ਭਾਰਤ ਨਾਲ ਸਹਿਯੋਗ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਨਿਊਜ਼ੀਲੈਂਡ ਦੇ ਸਿੱਖਿਆ ਖੇਤਰ, ਖਾਸ ਤੌਰ ’ਤੇ ਮਾਓਰੀ ਸੱਭਿਆਚਾਰ ਅਤੇ ਭਾਸ਼ਾ ਨੂੰ ਸ਼ਾਮਿਲ ਕਰਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ 8,000 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੇ ਉੱਚ ਸਿੱਖਿਆ ਲਈ ਨਿਊਜ਼ੀਲੈਂਡ ਨੂੰ ਇਕ ਮੰਜ਼ਿਲ ਵਜੋਂ ਚੁਣਿਆ ਹੈ। ਮੁਰਮੂ ਨੇ ਭਾਰਤ ਵਿਚ ਸਿੱਖਿਆ ਦੀ ਮਹੱਤਤਾ ਅਤੇ ਆਪਣੇ ਨਿੱਜੀ ਤਜ਼ਰਬੇ ’ਤੇ ਜ਼ੋਰ ਦਿੱਤਾ ਕਿ ਇਸ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਕਿਵੇਂ ਬਦਲ ਦਿੱਤਾ। ਆਪਣੀ ਯਾਤਰਾ ਦੌਰਾਨ ਮੁਰਮੂ ਨੇ ਗਵਰਨਰ ਜਨਰਲ ਡੇਮ ਸਿੰਡੀ ਕਿਰੋ, ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ, ਵਿਦੇਸ਼ ਮੰਤਰੀ ਵਿੰਸਟਨ ਪੀਟਰਜ਼ ਅਤੇ ਵਪਾਰ ਮੰਤਰੀ ਟੌਡ ਮੈਕਕਲੇ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ਦੁਵੱਲੇ ਵਪਾਰ ਮੁੱਦਿਆਂ ’ਤੇ ਚਰਚਾ ਕਰਨ ਲਈ ਭਾਰਤ ਆਉਣ ਦੀ ਯੋਜਨਾ ਦਾ ਐਲਾਨ ਕੀਤਾ। ਮੁਰਮੂ ਨੇ ਇਕ ਪੋਵੀਰੀ ਸਮਾਰੋਹ ਵਿਚ ਵੀ ਹਿੱਸਾ ਲਿਆ, ਪੁਕੇਹੂ ਰਾਸ਼ਟਰੀ ਯੁੱਧ ਸਮਾਰਕ ’ਤੇ ਫੁੱਲ ਭੇਟ ਕੀਤੇ ਅਤੇ ਮਹਾਤਮਾ ਗਾਂਧੀ ਦੀ ਮੂਰਤੀ ’ਤੇ ਫੁੱਲ ਭੇਟ ਕੀਤੇ। ਉਹ ਸ਼ੁੱਕਰਵਾਰ ਨੂੰ ਆਕਲੈਂਡ ਦਾ ਦੌਰਾ ਕਰਨਗੇ ਅਤੇ ਫਿਰ ਇਕ ਦਿਨਾਂ ਸਰਕਾਰੀ ਦੌਰੇ ਲਈ ਤਿਮੋਰ- ਲੇਸਤੇ ਦੇਸ਼ ਜਾਣਗੇ। ਜ਼ਿਕਰਯੋਗ ਹੈ ਕਿ ਇਹ ਭਾਰਤ ਦੇ ਦੂਸਰੇ ਰਾਸ਼ਟਰਪਤੀ ਦਾ ਨਿਊਜ਼ੀਲੈਂਡ ਦੌਰਾ ਹੈ, ਇਸ ਤੋ ਪਹਿਲਾ 2016 ’ਚ ਪਹਿਲੀ ਵਾਰ ਭਾਰਤ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨਿਊਜ਼ੀਲੈਂਡ ਆਏ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ