ਬੀ.ਐਸ.ਐਫ. ਤੇ ਪੁਲਿਸ ਨੇ ਸਰਹੱਦ ਤੋਂ ਇਕ ਪੈਕਟ ਹੈਰੋਇਨ ਕੀਤੀ ਬਰਾਮਦ
ਖੇਮਕਰਨ, 8 ਅਗਸਤ (ਰਾਕੇਸ਼ ਬਿੱਲਾ)-ਬੀ. ਐਸ. ਐਫ. ਦੀ 103 ਬਟਾਲੀਅਨ ਤੇ ਥਾਣਾ ਵਲਟੋਹਾ ਦੀ ਪੁਲਿਸ ਨੇ ਸਾਂਝੇ ਤਲਾਸ਼ੀ ਅਭਿਆਨ ਦੌਰਾਨ ਸੀਮਾ ਚੌਕੀ ਕਾਲੀਆ ਅਧੀਨ ਪੈਂਦੇ ਸਰਹੱਦੀ ਇਲਾਕੇ ਵਿਚ ਸ਼ੱਕ ਦੇ ਆਧਾਰ ਉਤੇ ਚਲਾਏ ਤਲਾਸ਼ੀ ਅਭਿਆਨ ਵਿਚ ਕਿਸਾਨ ਸਰਵਨ ਸਿੰਘ ਪੁੱਤਰ ਸਾਹਿਬ ਸਿੰਘ ਦੀ ਜ਼ਮੀਨ 'ਤੇ ਡਿੱਗਾ ਇਕ ਪੈਕਟ ਮਿਲਿਆ, ਜਿਸ ਵਿਚੋਂ ਹੈਰੋਇਨ ਮਿਲੀ ਹੈ। ਪੰਜਾਬ ਪੁਲਿਸ ਤੇ ਬੀ. ਐਸ. ਐਫ. ਵਲੋਂ ਜਾਂਚ ਜਾਰੀ ਹੈ।