JALANDHAR WEATHER

ਉੱਤਰ ਪ੍ਰਦੇਸ਼ : ਬਾਂਦਾ 'ਚ 26 ਸਾਲਾ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ

ਬਾਂਦਾ (ਉੱਤਰ ਪ੍ਰਦੇਸ਼), 10 ਅਗਸਤ-ਇਥੋਂ ਦੇ ਬਿਸੰਡਾ ਇਲਾਕੇ ਵਿਚ ਇਕ 26 ਸਾਲਾ ਨੌਜਵਾਨ ਦੀ ਕਥਿਤ ਤੌਰ 'ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਅਧਿਕਾਰੀ ਨੇ ਇਸ ਬਾਰੇ ਦੱਸਿਆ। ਬਾਂਦਾ ਦੇ ਵਧੀਕ ਪੁਲਿਸ ਸੁਪਰਡੈਂਟ (ਏ.ਐਸ.ਪੀ.) ਲਕਸ਼ਮੀ ਨਿਵਾਸ ਮਿਸ਼ਰਾ ਨੇ ਦੱਸਿਆ ਕਿ ਇਹ ਘਟਨਾ ਅਧਰੋਰੀ ਪਿੰਡ ਵਿਚ ਵਾਪਰੀ ਜਦੋਂ ਪ੍ਰਮੋਦ ਕੁਸ਼ਵਾਹਾ ਕੁਝ ਸਾਮਾਨ ਖਰੀਦਣ ਲਈ ਇਕ ਕਰਿਆਨੇ ਦੀ ਦੁਕਾਨ 'ਤੇ ਸੀ ਅਤੇ ਉਸੇ ਪਿੰਡ ਦੇ ਅਤੁਲ (27) ਨੇ ਕਥਿਤ ਤੌਰ 'ਤੇ ਪਿਸਤੌਲ ਨਾਲ ਉਸ 'ਤੇ ਗੋਲੀ ਮਾਰ ਦਿੱਤੀ। ਕੁਸ਼ਵਾਹਾ ਦੇ ਪਰਿਵਾਰ ਵਾਲੇ ਉਸ ਨੂੰ ਨਜ਼ਦੀਕੀ ਸਰਕਾਰੀ ਹਸਪਤਾਲ ਲੈ ਗਏ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ