ਕੋਲਕਾਤਾ ਕੇਸ : ਜੂਨੀਅਰ ਡਾਕਟਰਾਂ ਨੇ ਲਗਾਤਾਰ ਛੇਵੀਂ ਰਾਤ ਜਾਰੀ ਰੱਖਿਆ ਆਪਣਾ ਵਿਰੋਧ
ਕੋਲਕਾਤਾ, 16 ਸਤੰਬਰ - ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਜਬਰ ਜਨਾਹ-ਹੱਤਿਆ ਦੀ ਘਟਨਾ ਨੂੰ ਲੈ ਕੇ ਪੱਛਮੀ ਬੰਗਾਲ ਦੇ ਕੋਲਕਾਤਾ ਦੇ ਸਾਲਟ ਲੇਕ ਖੇਤਰ ਵਿਚ ਸਥਿਤ ਸਿਹਤ ਭਵਨ ਵਿਚ ਜੂਨੀਅਰ ਡਾਕਟਰਾਂ ਨੇ ਲਗਾਤਾਰ ਛੇਵੀਂ ਰਾਤ ਆਪਣਾ ਵਿਰੋਧ ਜਾਰੀ ਰੱਖਿਆ।