ਹਰਿਆਣਾ ਵਿਚ ਤੀਜੀ ਵਾਰ ਬਣੇਗੀ ਭਾਜਪਾ ਦੀ ਸਰਕਾਰ - ਸੁਰੇਸ਼ ਰਾਣਾ
ਯਮੁਨਾਨਗਰ (ਕੁਲਦੀਪ ਸੈਣੀ), 8 ਸਤੰਬਰ - ਯਮੁਨਾਨਗਰ ਦੀ ਜਗਾਧਰੀ ਵਿਧਾਨ ਸਭਾ ਤੋਂ ਭਾਜਪਾ ਉਮੀਦਵਾਰ ਅਤੇ ਹਰਿਆਣਾ ਸਰਕਾਰ 'ਚ ਖੇਤੀਬਾੜੀ ਮੰਤਰੀ ਕੰਵਰਪਾਲ ਗੁਰਜਰ ਨੇ ਜਗਾਧਰੀ ਵਿਧਾਨ ਸਭਾ 'ਚ ਚੋਣ ਦਫ਼ਤਰ ਦਾ ਉਦਘਾਟਨ ਕਰਕੇ ਚੋਣ ਦਾ ਬਿਗਲ ਵਜਾਇਆ। ਇਸ ਮੌਕੇ ਉਨ੍ਹਾਂ ਨਾਲ ਉੱਤਰ ਪ੍ਰਦੇਸ਼ ਦੇ ਸਾਬਕਾ ਕੈਬਨਿਟ ਮੰਤਰੀ ਸੁਰੇਸ਼ ਰਾਣਾ, ਯਮੁਨਾਨਗਰ ਜ਼ਿਲ੍ਹੇ ਦੇ ਚੋਣ ਇੰਚਾਰਜ ਅਤੇ ਹਿਮਾਚਲ ਦੇ ਪਾਉਂਟਾ ਸਾਹਿਬ ਤੋਂ ਮੌਜੂਦਾ ਵਿਧਾਇਕ ਤੇ ਸਾਬਕਾ ਊਰਜਾ ਮੰਤਰੀ ਸੁਖਰਾਮ ਚੌਧਰੀ ਹਾਜ਼ਰ ਸਨ। ਸਭ ਤੋਂ ਪਹਿਲਾਂ ਖੇਤੀਬਾੜੀ ਮੰਤਰੀ ਨੇ ਪ੍ਰਤਾਪ ਨਗਰ, ਛਛਰੌਲੀ ਅਤੇ ਫਿਰ ਜਗਾਧਰੀ ਸ਼ਹਿਰ ਵਿਚ ਚੋਣ ਦਫ਼ਤਰਾਂ ਦਾ ਉਦਘਾਟਨ ਕੀਤਾ।