ਏਸ਼ੀਅਅਨ ਚੈਂਪੀਅਨਸ ਟਰਾਫ਼ੀ: ਅੱਜ ਭਾਰਤ ਦੇ ਪਾਕਿਸਤਾਨ ਦੀਆਂ ਹਾਕੀ ਟੀਮਾਂ ਹੋਣਗੀਆਂ ਆਹਮੋ ਸਾਹਮਣੇ
ਬੀਜਿੰਗ, 14 ਸਤੰਬਰ- ਏਸ਼ੀਅਅਨ ਚੈਂਪੀਅਨਸ ਟਰਾਫ਼ੀ 2024 ’ਚ ਅੱਜ ਮੌਜੂਦਾ ਚੈਂਪੀਅਨ ਭਾਰਤੀ ਹਾਕੀ ਟੀਮ ਦਾ ਸਾਹਮਣਾ ਆਪਣੇ ਵਿਰੋਧੀ ਪਾਕਿਸਤਾਨ ਨਾਲ ਹੋਵੇਗਾ। ਇਹ ਮੈਚ ਚੀਨ ਦੇ ਹੁਲੁਨਬਿਊਰ ਵਿਚ ਦੁਪਹਿਰ 1:15 ਵਜੇ ਸ਼ੁਰੂ ਹੋਵੇਗਾ। ਭਾਰਤੀ ਟੀਮ ਨੇ ਇਸ ਏਸ਼ੀਆਈ ਚੈਂਪੀਅਨਸ ਵਿਚ ਆਪਣੇ ਸਾਰੇ 4 ਮੈਚ ਜਿੱਤੇ ਹਨ। ਜਦਕਿ ਪਾਕਿਸਤਾਨ 4 ’ਚੋਂ 2 ਮੈਚ ਜਿੱਤ ਕੇ ਅੰਕ ਸੂਚੀ ’ਚ ਭਾਰਤ ਤੋਂ ਬਾਅਦ ਦੂਜੇ ਸਥਾਨ ’ਤੇ ਹੈ। ਦੋਵੇਂ ਟੀਮਾਂ ਪਹਿਲਾਂ ਹੀ ਸੈਮੀਫਾਈਨਲ ਲਈ ਕੁਆਲੀਫਾਈ ਕਰ ਚੁੱਕੀਆਂ ਹਨ। ਭਾਰਤ ਅਤੇ ਪਾਕਿਸਤਾਨ ਵਿਚਾਲੇ ਪਹਿਲਾ ਹਾਕੀ ਮੈਚ 1956 ਵਿਚ ਖੇਡਿਆ ਗਿਆ ਸੀ।