ਕੋਲਕਾਤਾ ਕੇਸ : ਅਸੀਂ ਚਾਹ ਤਾਂ ਹੀ ਪੀਵਾਂਗੇ ਜੇਕਰ ਇਨਸਾਫ਼ ਮਿਲਿਆ - ਪ੍ਰਦਰਸ਼ਨਕਾਰੀ ਡਾਕਟਰ
ਕੋਲਕਾਤਾ, 15 ਸਤੰਬਰ - ਕੋਲਕਾਤਾ ਵਿਚ ਜੂਨੀਅਰ ਡਾਕਟਰਾਂ ਨੇ ਸਾਲਟ ਲੇਕ ਖੇਤਰ ਦੇ ਸਵਾਸਥ ਭਵਨ ਵਿਚ ਲਗਾਤਾਰ ਪੰਜਵੀਂ ਰਾਤ ਵੀ ਆਪਣਾ ਵਿਰੋਧ ਜਾਰੀ ਰੱਖਿਆ। ਡਾਕਟਰ ਅਕੀਬ ਨੇ ਕਿਹਾ ਕਿ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ, ਸਾਡਾ ਵਿਰੋਧ ਪ੍ਰਦਰਸ਼ਨ ਜਾਰੀ ਰਹੇਗਾ। ਡਾਕਟਰ ਅਕੀਬ ਉਸ ਵਫ਼ਦ ਦਾ ਹਿੱਸਾ ਸਨ ਜੋ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਉਨ੍ਹਾਂ ਦੀ ਰਿਹਾਇਸ਼ 'ਤੇ ਮਿਲਣ ਗਿਆ ਸੀ।