ਯੂ.ਪੀ. - ਇਮਾਰਤ ਢਹਿ ਜਾਣ ਕਾਰਨ ਤਿੰਨ ਲੋਕਾਂ ਦੀ ਮੌਤ
ਮੇਰਠ, 15 ਸਤੰਬਰ - ਜ਼ਿਲ੍ਹਾ ਮੈਜਿਸਟ੍ਰੇਟ ਦੀਪਕ ਮੀਨਾ ਨੇ ਦੱਸਿਆ ਕਿ ਸ਼ਨੀਵਾਰ ਨੂੰ ਇਕ ਇਮਾਰਤ ਢਹਿ ਜਾਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ ਛੇ ਹੋਰ ਅਜੇ ਵੀ ਮਲਬੇ ਵਿਚ ਫਸੇ ਹੋਏ ਹਨ।
ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨ.ਡੀ.ਆਰ.ਐਫ.) ਅਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸ.ਡੀ.ਆਰ.ਐਫ.) ਦੀਆਂ ਟੀਮਾਂ ਮੌਕੇ 'ਤੇ ਮੌਜੂਦ ਹਨ ਅਤੇ ਖੇਤਰ ਵਿਚ ਮੀਂਹ ਦੇ ਵਿਚਕਾਰ ਬਚਾਅ ਕਾਰਜ ਜਾਰੀ ਹਨ।