ਪਿੰਡ ਚਿੱਚੜਵਾਲਾ ਵਿਖੇ ਅੱਜ ਦੁਬਾਰਾ ਵੋਟਾਂ ਪੈਣ ਦਾ ਕੰਮ ਸ਼ੁਰੂ

ਸ਼ੁਤਰਾਣਾ, (ਪਟਿਆਲਾ), 16 ਅਕਤੂਬਰ (ਬਲਦੇਵ ਸਿੰਘ ਮਹਿਰੋਕ)- ਪਟਿਆਲਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਪਿੰਡ ਚਿੱਚੜਵਾਲਾ ਵਿਖੇ ਅੱਜ ਦੁਬਾਰਾ ਵੋਟਾਂ ਪੈਣ ਦਾ ਕੰਮ ਸ਼ੁਰੂ ਹੋ ਗਿਆ ਹੈ। ਚੋਣ ਕੇਂਦਰ ਚਿੱਚੜਵਾਲਾ ਵਿਖੇ ਸਵੇਰ ਤੋਂ ਹੀ ਭਾਰੀ ਤਾਦਾਦ ਵਿਚ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਮੌਜੂਦ ਸਨ ਜਦਕਿ ਉਪ ਮੰਡਲ ਮੈਜਿਸਟਰੇਟ ਕਮ ਚੋਣ ਅਧਿਕਾਰੀ ਵਲੋਂ ਵੀ ਚੋਣ ਕੇਂਦਰ ਦਾ ਦੌਰਾ ਕੀਤਾ ਗਿਆ ਹੈ। ਵੋਟਾਂ ਪਾਉਣ ਦਾ ਕੰਮ ਸ਼ਾਂਤੀਪੂਰਵਕ ਢੰਗ ਨਾਲ ਸ਼ੁਰੂ ਹੋਇਆ ਹੈ ਅਤੇ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਜ਼ਿਕਰਯੋਗ ਹੈ ਕਿ ਕੱਲ੍ਹ ਪਿੰਡ ਚਿੱਚੜਵਾਲਾ ਵਿਖੇ ਪੁਲਿਸ ਤੇ ਲੋਕਾਂ ਵਿੱਚਕਾਰ ਝੜਪ ਅਤੇ ਪੱਥਰਬਾਜ਼ੀ ਆਦਿ ਹੋਣ ਕਰਕੇ ਚੋਣ ਅਧਿਕਾਰੀਆਂ ਵਲੋਂ ਇੱਥੇ ਵੋਟਾਂ ਰੱਦ ਕਰ ਦਿੱਤੀਆਂ ਸਨ।