JALANDHAR WEATHER

ਅੱਤਵਾਦ ਤੇ ਵਪਾਰ ਨਹੀਂ ਚੱਲ ਸਕਦੇ ਨਾਲ ਨਾਲ- ਐਸ. ਜੈਸ਼ੰਕਰ

ਇਸਲਾਮਾਬਾਦ, 16 ਅਕਤੂਬਰ- ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਐਸ.ਸੀ.ਓ. ਬੈਠਕ ਵਿਚ ਸ਼ਾਮਿਲ ਹੋਣ ਲਈ ਪਾਕਿਸਤਾਨ ਵਿਚ ਹਨ। ਬੈਠਕ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਐਸ.ਸੀ.ਓ. ਦਾ ਮਕਸਦ ਪੂਰਾ ਕਰਨ ਲਈ ਅੱਤਵਾਦ, ਵੱਖਵਾਦ ਅਤੇ ਕੱਟੜਵਾਦ ਨਾਲ ਲੜਨਾ ਜ਼ਰੂਰੀ ਹੈ ਅਤੇ ਇਸ ਲਈ ਇਕ ਦੂਜੇ ’ਤੇ ਭਰੋਸਾ ਤੇ ਇਮਾਨਦਾਰੀ ਦੀ ਜ਼ਰੂਰਤ ਹੈ। ਵਿਦੇਸ਼ ਮੰਤਰੀ ਨੇ ਬੈਠਕ ਵਿਚ ਪਾਕਿਸਤਾਨ-ਚੀਨ ਸੀ.ਪੀ.ਈ.ਸੀ. ਪ੍ਰਾਜੈਕਟ ਕਾਰਨ ਭਾਰਤੀ ਪ੍ਰਭੂਸੱਤਾ ਦੀ ਉਲੰਘਣਾ ਹੋਣ ਦਾ ਵੀ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਇਹ ਜ਼ਰੂਰੀ ਹੈ ਕਿ ਸਾਰੇ ਦੇਸ਼ ਖ਼ੇਤਰੀ ਅਖੰਡਤਾ ੱਤੇ ਪ੍ਰਭੂਸੱਤਾ ਨੂੰ ਮਾਨਤਾ ਦੇਣ ਤੇ ਇਸ ਲਈ ਇਕ ਭਾਈਵਾਲੀ ਬਣਾਈ ਜਾਣੀ ਚਾਹੀਦੀ ਹੈ। ਉਨ੍ਹਾਂ ਪਾਕਿਸਤਾਨ ਦਾ ਨਾਂਅ ਲਏ ਬਗੈਰ ਕਿਹਾ ਕਿ ਜੇਕਰ ਅੱਤਵਾਦੀ ਘਟਨਾਵਾਂ ਜਾਰੀ ਰਹਿਣਗੀਆਂ ਤਾਂ ਫ਼ਿਰ ਵਪਾਰ ਨਹੀਂ ਹੋ ਸਕਦਾ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਅਜਿਹੇ ਸਮੇਂ ਵਿਚ ਮਿਲ ਰਹੇ ਹਾਂ ਜਦੋਂ ਦੁਨੀਆ ਸੰਕਟ ਵਿਚੋਂ ਗੁਜ਼ਰ ਰਹੀ ਹੈ। ਦੋ ਵੱਡੇ ਟਕਰਾਅ ਚੱਲ ਰਹੇ ਹਨ ਅਤੇ ਉਨ੍ਹਾਂ ਦਾ ਪੂਰੀ ਦੁਨੀਆ ’ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਕੋਰੋਨਾ ਮਹਾਮਾਰੀ ਨੇ ਕਈ ਵਿਕਾਸਸ਼ੀਲ ਦੇਸ਼ਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਨਾਲ ਹੀ, ਜਲਵਾਯੂ ਤਬਦੀਲੀ, ਸਪਲਾਈ ਲੜੀ ਅਨਿਸ਼ਚਿਤਤਾ ਅਤੇ ਵਿੱਤੀ ਕਮਜ਼ੋਰੀ ਵਿਕਾਸ ਨੂੰ ਪ੍ਰਭਾਵਿਤ ਕਰ ਰਹੀ ਹੈ। ਵਿਦੇਸ਼ ਮੰਤਰੀ ਨੇ ਐਸ.ਸੀ.ਓ. ਦੇਸ਼ਾਂ ਦਰਮਿਆਨ ਆਪਸੀ ਸਹਿਯੋਗ, ਵਿਸ਼ਵਾਸ, ਦੋਸਤੀ ਵਧਾਉਣ ਅਤੇ ਚੰਗੇ ਗੁਆਂਢੀ ਬਣਨ ਦੀ ਅਪੀਲ ਕੀਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ