ਜਸਪਾਲ ਸਿੰਘ, ਹਰਦੀਪ ਕੌਰ ਅਤੇ ਰੇਖਾ ਕੌਰ ਸਰਪੰਚ ਚੁਣੇ

ਲੌਂਗੋਵਾਲ, (ਸੰਗਰੂਰ), 16 ਅਕਤੂਬਰ (ਵਿਨੋਦ, ਖੰਨਾ) -ਜਸਪਾਲ ਸਿੰਘ ਜੱਸਾ ਪਿੰਡ ਤਕੀਪੁਰ ਦੇ ਸਰਪੰਚ ਚੁਣੇ ਗਏ ਹਨ। ਉਹਨਾਂ ਆਪਣੇ ਪ੍ਰਮੁੱਖ ਵਿਰੋਧੀ ਬਲਕਾਰ ਸਿੰਘ ਝੱਬਰ ਨੂੰ 109 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਪਿੰਡ ਰੱਤੋ ਕੇ ਤੋਂ ਹਰਦੀਪ ਕੌਰ ਪਤਨੀ ਰਸ਼ਪਾਲ ਸਿੰਘ ਜੇਤੂ ਰਹੇ ਹਨ। ਪਿੰਡ ਮੰਡੇਰ ਖੁਰਦ ਤੋਂ ਰੇਖਾ ਕੌਰ ਸਰਪੰਚ ਚੁਣੇ ਗਏ ਹਨ।