ਡੇਪਸਾਂਗ ਅਤੇ ਡੇਮਚੋਕ ਤੋਂ ਭਾਰਤੀ ਤੇ ਚੀਨੀ ਫ਼ੌਜਾਂ ਦੀ ਵਾਪਸੀ ਹੋਈ ਪੂਰੀ- ਭਾਰਤੀ ਫ਼ੌਜ
ਨਵੀਂ ਦਿੱਲੀ, 30 ਅਕਤੂਬਰ- ਭਾਰਤੀ ਫ਼ੌਜ ਦੇ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਰਤ ਅਤੇ ਚੀਨ ਵਿਚਾਲੇ ਡੇਪਸਾਂਗ ਅਤੇ ਡੇਮਚੋਕ ਤੋਂ ਫ਼ੌਜਾਂ ਦੀ ਵਾਪਸੀ ਪੂਰੀ ਹੋ ਗਈ ਹੈ। ਦੋਵਾਂ ਪਾਸਿਆਂ ਵਲੋਂ ਜਲਦੀ ਹੀ ਤਾਲਮੇਲ ਕਰਕੇ ਗਸ਼ਤ ਸ਼ੁਰੂ ਕੀਤੀ ਜਾਵੇਗੀ ਤੇ ਗਰਾਊਂਡ ਕਮਾਂਡਰ ਆਪਸ ਵਿਚ ਗੱਲਬਾਤ ਕਰਦੇ ਰਹਿਣਗੇ। ਜਾਣਕਾਰੀ ਅਨੁਸਾਰ ਦੀਵਾਲੀ ’ਤੇ ਮਠਿਆਈਆਂ ਦਾ ਆਦਾਨ-ਪ੍ਰਦਾਨ ਕੱਲ੍ਹ ਹੋਵੇਗਾ।