JALANDHAR WEATHER

ਰਾਜਾਸਾਂਸੀ ਚ ਬਣੇ ਬਲਾਕ ਚੋਗਾਵਾਂ ਦੇ ਕਲੱਸਟਰ ਚ ਰਾਤ 8 ਵਜੇ ਤੱਕ ਵੀ ਕਈ ਉਮੀਦਵਾਰ ਖੜ੍ਹੇ

ਰਾਜਾਸਾਂਸੀ (ਅੰਮ੍ਰਿਤਸਰ ) , 4 ਅਕਤੂਬਰ (ਹਰਦੀਪ ਸਿੰਘ ਖੀਵਾ) - 15 ਅਕਤੂਬਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਲਈ ਅੱਜ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਅਖੀਰਲੇ ਦਿਨ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਉਮੀਦਵਾਰ ਆਪੋ ਆਪਣੇ ਕਲਸਟਰਾਂ ਵਿਚ ਪੁੱਜੇ ਹੋਏ ਸਨ ਜਿਸ ਤਹਿਤ ਵਿਧਾਨ ਸਭਾ ਹਲਕਾ ਰਾਜਾਂਸਾਸੀ ਦੇ ਬਲਾਕ ਚਗਾਵਾਂ ਦੇ ਬਣਾਏ ਗਏ ਕਲਸਟਰ ਦਫ਼ਤਰ ਡਿਪਟੀ ਡਾਇਰੈਕਟਰ ਮੱਛੀ ਪਾਲਣ ਵਿਭਾਗ ਰਾਜਾਸਾਂਸੀ ਅੰਮ੍ਰਿਤਸਰ 'ਚ ਕਰੀਬ ਪੌਣੇ ਰਾਤ 8 ਵਜੇ ਤੱਕ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਵਾਲੇ ਰਹਿੰਦੇ ਉਮੀਦਵਾਰਾਂ ਦੀਆਂ ਸਾਰੀਆਂ ਫਾਈਲਾਂ ਇਕਦਮ ਹੀ ਲੈ ਲਈਆਂ ਗਈਆਂ ਹਨ । ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਤੁਸੀਂ ਇੰਤਜ਼ਾਰ ਕਰੋ ਰਸੀਦਾਂ ਦੇ ਦਿੱਤੀਆਂ ਜਾਣਗੀਆਂ। ਇਸ ਲਈ ਰਾਜਾਂਸਾਸੀ ਵਿਖੇ ਬਾਹਰ ਅਜਨਾਲਾ- ਅੰਮ੍ਰਿਤਸਰ ਰੋਡ 'ਤੇ ਦਰਜਨਾਂ ਗੱਡੀਆਂ ਲਗਾ ਕੇ ਉਮੀਦਵਾਰ ਆਪਣੀ ਰਸੀਦਾਂ ਮਿਲਣ ਦਾ ਇੰਤਜ਼ਾਰ ਕਰ ਰਹੇ ਹਨ। ਸੱਤਾਧਾਰੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਤਾਂ ਕੋਈ ਫਿਕਰ ਨਹੀਂ ਉਹ ਸਿਫਾਰਸ਼ ਪਵਾ ਕੇ ਆਪਣੇ ਕਾਗ਼ਜ਼ ਪਹਿਲਾਂ ਦਾਖ਼ਲ ਕਰਵਾ ਗਏ ਹਨ ,ਪਰੰਤੂ ਦੂਜੀਆਂ ਪਾਰਟੀਆਂ ਦੇ ਉਮੀਦਵਾਰ ਅਜੇ ਵੀ ਬਾਹਰ ਖੜ੍ਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ