5 ਗ੍ਰਾਮ ਚਿੱਟੇ ਸਮੇਤ ਪੁਲਿਸ ਚੌਕੀ ਪਥਰਾਲਾ ਨੇ ਦੋ ਨੌਜਵਾਨ ਕੀਤੇ ਕਾਬੂ
ਸੰਗਤ ਮੰਡੀ (ਬਠਿੰਡਾ), 6 ਅਕਤੂਬਰ (ਦੀਪਕ ਸ਼ਰਮਾ)-ਜ਼ਿਲ੍ਹਾ ਬਠਿੰਡਾ ਦੀ ਥਾਣਾ ਸੰਗਤ ਮੰਡੀ ਅਧੀਨ ਹਰਿਆਣਾ ਦੀ ਹੱਦ ਤੇ ਪੈਂਦੀ ਪੁਲਿਸ ਚੌਕੀ ਪਥਰਾਲਾ ਦੀ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਦੋ ਨੌਜਵਾਨਾਂ ਪਾਸੋਂ ਪੰਜ ਗ੍ਰਾਮ ਚਿੱਟਾ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਐਸ. ਆਈ. ਚੇਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਵਲੋਂ ਪਿੰਡ ਪਥਰਾਲਾ ਤੋਂ ਪਿੰਡ ਪੰਨੀ ਵਾਲੇ ਕੱਚੇ ਰਸਤੇ ਉਤੇ ਗਸ਼ਤ ਕੀਤੀ ਜਾ ਰਹੀ ਸੀ ਤਾਂ ਦੋ ਨੌਜਵਾਨ ਸ਼ੱਕੀ ਹਾਲਤ ਵਿਚ ਬੈਠੇ ਦਿਖਾਈ ਦਿੱਤੇ ਜਦੋਂ ਪੁਲਿਸ ਨੇ ਸ਼ੱਕ ਦੇ ਆਧਾਰ ਉਤੇ ਉਨ੍ਹਾਂ ਨੂੰ ਕਾਬੂ ਕਰਕੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਪੰਜ ਗ੍ਰਾਮ ਚਿੱਟਾ ਬਰਾਮਦ ਕੀਤਾ। ਕਾਬੂ ਕੀਤੇ ਨੌਜਵਾਨਾਂ ਦੀ ਪਛਾਣ ਗੁਰਪ੍ਰੀਤ ਸਿੰਘ ਤੇ ਗੁਰਵਿੰਦਰ ਸਿੰਘ ਵਾਸੀ ਪਥਰਾਲਾ ਦੇ ਤੌਰ 'ਤੇ ਹੋਈ ਹੈ ਜਿਨ੍ਹਾਂ ਖਿਲਾਫ ਥਾਣਾ ਸੰਗਤ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।