ਮਮਦੋਟ ਬਲਾਕ ਚ 966 ਉਮੀਦਵਾਰ ਵੋਟਾਂ ਰਾਂਹੀ ਅਜ਼ਮਾਉਣਗੇ ਆਪਣੀ ਕਿਸਮਤ
ਮਮਦੋਟ (ਫ਼ਿਰੋਜ਼ਪੁਰ,) 8 ਅਕਤੂਬਰ (ਰਾਜਿੰਦਰ ਸਿੰਘ ਹਾਂਡਾ) - ਮਮਦੋਟ ਬਲਾਕ ਦੀਆਂ 136 ਪੰਚਾਇਤਾਂ ਵਿਚ ਸਰਪੰਚੀ ਲਈ 310 ਅਤੇ ਪੰਚਾਂ ਲਈ 656 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ, ਜਿਨ੍ਹਾਂ ਦੀ ਚੋਣ ਵੋਟਾਂ ਰਾਂਹੀ ਹੋਵੇਗੀ। ਵੱਖ ਵੱਖ ਪਿੰਡਾਂ ਵਿਚ ਸਰਪੰਚੀ ਦੇ 220 ਅਤੇ ਪੰਚੀ ਦੇ 244 ਉਮੀਦਵਾਰਾਂ ਵਲੋਂ ਆਪਣੀਆਂ ਨਾਮਜ਼ਦਗੀਆਂ ਵਾਪਸ ਲਏ ਜਾਣ ਅਤੇ ਕੁਝ ਦੀਆਂ ਰੱਦ ਹੋ ਜਾਣ ਤੋ ਬਾਅਦ 51 ਪਿੰਡਾਂ ਵਿਚ ਸਰਪੰਚ ਅਤੇ ਕੁੱਲ 411 ਪੰਚ ਬਿਨ੍ਹਾਂ ਮੁਕਾਬਲਾ ਚੁਣੇ ਗਏ ਹਨ, ਜਿਨ੍ਹਾਂ ਵਿਚ ਸਰਬਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਵੀ ਸ਼ਾਮਿਲ ਹਨ।