ਗੁਰਾਇਆ : ਪੰਚਾਇਤੀ ਚੋਣਾਂ ਨੂੰ ਲੈ ਕੇ ਵੋਟਾਂ ਪੈਣ ਦਾ ਕੰਮ ਜਾਰੀ
ਗੁਰਾਇਆ, 15ਅਕਤੂਬਰ (ਬਲਵਿੰਦਰ ਸਿੰਘ) - ਆਸ ਪਾਸ ਦੇ ਇਲਾਕੇ ਵਿਚ ਵੋਟਾਂ ਪੈਣ ਦਾ ਕੰਮ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਿਆ ਹੈ। ਵੋਟਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਕਈ ਪਿੰਡਾਂ ਵਿਚ ਬੂਥਾਂ 'ਤੇ ਲਾਈਨਾਂ ਲੱਗ ਗਈਆ ਹਨ। ਪੋਲਿੰਗ ਬੂਥਾਂ ਤੋਂ ਬਾਹਰ ਸਮਰਥਕ ਵੋਟਰਾਂ ਨੂੰ ਵੋਟ ਪਰਚੀਆਂ ਵੰਡ ਰਹੇ ਹਨ। ਪੁਲਿਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ।