ਪੰਚਾਇਤ ਚੋਣਾਂ : ਵੋਟਿੰਗ ਲਈ 8 ਵਜੇ ਹੀ ਲੱਗੀਆਂ ਲੰਮੀਆਂ ਲਾਈਨਾਂ

ਅੱਚਲ ਸਾਹਿਬ, 15 ਅਕਤੂਬਰ (ਗੁਰਚਰਨ ਸਿੰਘ) - ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਬੂਥ ਨੰਬਰ 37 ਪਿੰਡ ਅੰਮੋਨੰਗਲ ‘ਚ ਸਵੇਰੇ 8 ਵਜੇ ਤੋਂ ਹੀ ਵੋਟਰਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਹਨ ਤੇ ਲਾਈਨਾਂ ਵਿਚ ਖੜ੍ਹੇ ਵੋਟਰ ਆਪਣੀ ਵੋਟ ਪਾਉਣ ਦਾ ਇੰਤਜ਼ਾਰ ਕਰ ਰਹੇ ਹਨ।