ਚੱਕ ਕਲਾਲ ’ਚ ਉਮੀਦਵਾਰ ਦਾ ਚੋਣ ਨਿਸ਼ਾਨ ਬਦਲਣ ’ਤੇ ਹੰਗਾਮਾ
ਨਵਾਂਸ਼ਹਿਰ, 15 ਅਕਤੂਬਰ (ਜਸਬੀਰ ਸਿੰਘ ਨੂਰਪੁਰ)- ਪਿੰਡ ਚੱਕ ਕਲਾਲ ’ਚ ਸਰਪੰਚੀ ਦੀ ਚੋਣ ਲੜ ਰਹੀ ਉਮੀਦਵਾਰ ਆਸ਼ਾ ਰਾਣੀ ਦਾ ਚੋਣ ਨਿਸ਼ਾਨ ਬਦਲਣ ’ਤੇ ਭਾਰੀ ਹੰਗਾਮਾ ਹੋਇਆ। ਪਿੰਡ ਵਾਸੀਆਂ ਨੇ ਚੋਣਾਂ ਦਾ ਬਾਈਕਾਟ ਕੀਤਾ। ਆਸ਼ਾ ਰਾਣੀ ਨੇ ਦੱਸਿਆ ਕਿ ਉਸ ਨੂੰ ਘੜਾ ਚੋਣ ਨਿਸ਼ਾਨ ਅਲਾਟ ਹੋਇਆ ਸੀ ਪਰ ਬੈਲਟ ਪੇਪਰ ’ਤੇ ਚੋਣ ਨਿਸ਼ਾਨ ਬਾਲਟੀ ਆ ਗਿਆ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ।