ਜੋਤੀ ਬਣੀ ਮਲਸੀਆਂ ਦੀ ਸਰਪੰਚ
ਮਲਸੀਆਂ (ਸ਼ਾਹਕੋਟ), 15 ਅਕਤੂਬਰ (ਏ.ਐਸ.ਅਰੋੜਾ/ਸੁਖਦੀਪ ਸਿੰਘ)-ਪੰਚਾਇਤੀ ਚੋਣਾਂ ਦੌਰਾਨ ਪਿੰਡ ਮਲਸੀਆਂ (ਬਲਾਕ ਸ਼ਾਹਕੋਟ) ਦੇ ਲੋਕਾਂ ਨੇ ਇਸ ਵਾਰ ਜੋਤੀ ਨੂੰ ਮੌਕਾ ਦੇ ਕੇ ਸਰਪੰਚ ਬਣਾਇਆ ਹੈ। ਇਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਣ ਵਾਲੀ ਪੜ੍ਹੀ-ਲਿਖੀ ਤੇ ਸਕੂਲ ਅਧਿਆਪਕ ਵਜੋਂ ਸੇਵਾਵਾਂ ਨਿਭਾਅ ਚੁੱਕੀ ਜੋਤੀ ਦੇ ਸਰਪੰਚ ਬਣਨ ’ਤੇ ਲੋਕਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਸਦੇ ਗਲ ’ਚ ਹਾਰ ਪਾ ਕੇ ਜਿੱਤ ਦੇ ਜਸ਼ਨ ਮਨਾਏ। ਇਸ ਮੌਕੇ ਸਰਪੰਚ ਜੋਤੀ ਨੇ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ।