ਪਿੰਡ ਖੁੱਡੀ ਕਲਾਂ ਵਿਖੇ ਸਰਪੰਚੀ ਚੋਣਾਂ ਦਾ ਨਤੀਜਾ ਨਾ ਆਉਣ ਕਾਰਨ ਲੋਕ ਧਰਨੇ 'ਤੇ ਬੈਠੇ
ਹੰਡਿਆਇਆ ( ਬਰਨਾਲਾ ), 15 ਅਕਤੂਬਰ ( ਗੁਰਜੀਤ ਸਿੰਘ ਖੁੱਡੀ )- ਪਿੰਡ ਖੁੱਡੀ ਕਲਾਂ ਵਿਖੇ ਸਕੂਲ ਵਿਚ ਸਰਪੰਚੀ ਚੋਣਾਂ ਦਾ ਨਤੀਜਾ ਨਾ ਆਉਣ ਕਾਰਨ ਲੋਕ ਸਕੂਲ ਦੇ ਗੇਟ ਅੱਗੇ ਅੱਧੀ ਰਾਤ ਨੂੰ ਵੀ ਧਰਨਾ ਲਾ ਕੇ ਬੈਠੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਰਣਜੋਧ ਸਿੰਘ ਬਾਜਵਾ ਨੇ ਕਿਹਾ ਕਿ ਆਮ ਸਾਡਾ ਉਮੀਦਵਾਰ ਸਮਰਜੀਤ ਸਿੰਘ ਸ਼ੰਮੀ ਜਿੱਤ ਚੁੱਕਾ ਹੈ ਪਰ ਪ੍ਰਸ਼ਾਸਨ ਨਤੀਜਾ ਨਹੀਂ ਦੇ ਰਿਹਾ।ਜਿਸ ਕਰ ਕੇ ਪਿੰਡ ਵਾਸੀਆਂ ਦਾ ਧਰਨਾ ਜਾਰੀ ਹੈ ।