JALANDHAR WEATHER

ਤਲਵੰਡੀ ਸਾਬੋ ਦੀ ਹਲਕਾ ਵਿਧਾਇਕ ਕਰ ਰਹੀ ਹੈ ਪਿੰਡ ਗੋਲੇ ਵਾਲੇ ਦੇ ਜਿੱਤੇ ਉਮੀਦਵਾਰ ਨਾਲ ਧੱਕਾ, ਹੋ ਰਹੀ ਹੈ ਨਾਅਰੇਬਾਜ਼ੀ

ਤਲਵੰਡੀ ਸਾਬੋ/ ਸੀਂਗੋ ਮੰਡੀ 15 ਅਕਤੂਬਰ (ਲਕਵਿੰਦਰ ਸ਼ਰਮਾ) - ਪੰਜਾਬ ਵਿਚ ਹੋਈਆਂ ਪੰਚਾਇਤਾਂ ਦੀ ਚੋਣ ਦੀ ਗਿਣਤੀ ਜਿੱਥੇ ਸਾਰੇ ਪੋਲਿੰਗ ਬੂਥਾਂ 'ਤੇ ਮੁਕੰਮਲ ਹੋ ਚੁੱਕੀ ਹੈ ਉੱਥੇ ਹੀ ਤਲਵੰਡੀ ਸਾਬੋ ਦੇ ਪਿੰਡ ਗੋਲੇਵਾਲਾ ਵਿਖੇ ਤਲਵੰਡੀ ਸਾਬੋ ਦੀ ਹਲਕਾ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਜਿੱਤੇ ਹੋਏ ਉਮੀਦਵਾਰ ਨੂੰ ਜਾਣ ਬੁਝ ਕੇ ਹਰਾਉਣ ਦਾ ਪ੍ਰਸ਼ਾਸਨ 'ਤੇ ਜ਼ੋਰ ਪਾ ਰਹੀ ਹੈ। ਜਿਸ ਨੂੰ ਲੈ ਕੇ ਪ੍ਰਸ਼ਾਸਨ ਨੇ ਗਿਣਤੀ ਰੋਕ ਦਿੱਤੀ ਹੈ। ਪਿੰਡ ਗੋਲੇਵਾਲਾ ਦੇ ਜੇਤੂ ਉਮੀਦਵਾਰ ਦੇ ਹਿਮਾਇਤੀਆਂ ਨੇ ਪੋਲਿੰਗ ਬੂਥ ਦੇ ਅੱਗੇ ਧਰਨਾ ਲਾ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਧਰਨਾਕਾਰੀਆਂ ਨੇ ਕਿਹਾ ਕਿ ਹਲਕਾ ਵਿਧਾਇਕ ਆਪਣੀ ਪਾਰਟੀ ਦਾ ਉਮੀਦਵਾਰ ਲੱਖੇ ਸਿੰਘ ਨੂੰ ਜਿਤਾ ਰਹੀ ਹੈ। ਜਦੋਂ ਕਿ ਉਹ 60 ਵੋਟਾਂ 'ਤੇ ਹਾਰ ਚੁੱਕਿਆ ਹੈ। ਉਨ੍ਹਾਂ ਨੇ ਗਿਣਤੀ ਸਾਰੇ ਪਿੰਡ ਵਾਸੀਆਂ ਦੇ ਸਾਹਮਣੇ ਕਰਾਉਣ ਦੀ ਮੰਗ ਕੀਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ