ਅਮਨ ਅਰੋੜਾ ਨੇ ਵਾਲਮੀਕਿ ਧਰਮ ਦੀ ਆਸਥਾ ਨੂੰ ਪਹੁੰਚਾਈ ਠੇਸ - ਗੇਜਾ ਰਾਮ ਵਾਲਮੀਕਿ
 
                  
ਚੰਡੀਗੜ੍ਹ, 29 ਨਵੰਬਰ (ਮਨਜੋਤ ਸਿੰਘ) - ਪੰਜਾਬ ਭਾਜਪਾ ਦਫਤਰ ਚੰਡੀਗੜ੍ਹ ਵਿਖੇ ਭਾਜਪਾ ਆਗੂ ਗੇਜਾ ਰਾਮ ਵਾਲਮੀਕਿ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਭਗਵਾਨ ਵਾਲਮੀਕਿ ਤੀਰਥ ਸ੍ਰੀ ਅੰਮ੍ਰਿਤਸਰ ਵਿਖੇ, ਵਾਲਮੀਕਿ ਧਰਮ ਦੀ ਆਸਥਾ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਦੇਰ ਰਾਤ ਨੂੰ 12 ਵਜੇ, ਭਗਵਾਨ ਵਾਲਮੀਕਿ ਦਰਬਾਰ ਸਾਹਿਬ ਦੇ ਅੰਦਰ ਰਾਤ ਨੂੰ ਪਾਰਟੀ ਪ੍ਰਧਾਨ ਅਮਨ ਅਰੋੜਾ ਨੇ ਪੰਜਾਬ ਪ੍ਰਧਾਨ ਬਣਨ 'ਤੇ ਭਾਸ਼ਣ ਦਿੱਤਾ, ਜੋ ਕਿ ਵਾਲਮੀਕਿ ਸਮਾਜ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੈ। ਉਨ੍ਹਾਂ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਮੋਦੀ ਰਾਤ ਦੁਰਗਿਆਣਾ ਮੰਦਰ ਆਏ ਸੀ ਤਾਂ ਉਨ੍ਹਾਂ ਨੇ ਗੇਟ ਖੁੱਲ੍ਹਣ ਦਾ ਇੰਤਜ਼ਾਰ ਕੀਤਾ ਸੀ, ਕੀ ਤੁਸੀਂ ਮੋਦੀ ਜੀ ਤੋਂ ਵੱਡੇ ਹੋ ਗਏ...? ਉਹ ਪ੍ਰਧਾਨ ਮੰਤਰੀ ਹੋ ਕੇ ਇੰਤਜ਼ਾਰ ਕਰ ਸਕਦੇ ਹਨ, ਪਰ ਤੁਸੀਂ ਨਹੀਂ ਕਰ ਸਕਦੇ।
 
         
      
             
      
             
      
             
      
             
      
             
      
             
      
             
      
             
      
             
      
             
      
             
      
             
      
             
      
             
      
             
      
             ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         
              
             
              
             
              
             
              
             
              
             
              
             
              
             
              
             
              
             
              
             
              
             
              
             
              
             
              
             
              
             
              
             
              
            