ਪ੍ਰਧਾਨ ਮੰਤਰੀ ਮੋਦੀ ਨੇ ਨਾਸਿਕ ਰੈਲੀ 'ਚ ਕਾਂਗਰਸ 'ਤੇ ਹਮਲਾ ਬੋਲਿਆ, ਕਿਹਾ ਕਿ ਪਾਰਟੀ ਓ.ਬੀ.ਸੀ. 'ਚ ਦਰਾਰ ਪੈਦਾ ਕਰਨਾ ਚਾਹੁੰਦੀ ਹੈ
ਨਾਸਿਕ (ਮਹਾਰਾਸ਼ਟਰ), 8 ਨਵੰਬਰ (ਏਐਨਆਈ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਆਪਣੀ ਚੋਣ ਰੈਲੀ ਵਿਚ ਕਾਂਗਰਸ 'ਤੇ ਹਮਲਾ ਬੋਲਦਿਆਂ ਕਿਹਾ ਕਿ ਕਾਂਗਰਸ ਓ.ਬੀ.ਸੀ. ਵਿਚ ਦਰਾਰ ਪੈਦਾ ਕਰਨਾ ਚਾਹੁੰਦੀ ਹੈ । ਉਨ੍ਹਾਂ ਕਿਹਾ ਕਿ ਨੇਤਾ ਬਾਲਾਸਾਹਿਬ ਠਾਕਰੇ ਦਾ ਦੇਸ਼ ਅਤੇ ਮਹਾਰਾਸ਼ਟਰ ਦੀ ਰਾਜਨੀਤੀ ਵਿਚ ਯੋਗਦਾਨ ਬੇਮਿਸਾਲ ਹੈ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਦੇ ਲੋਕ 'ਮਹਾਯੁਤੀ' ਦੇ ਮੈਨੀਫੈਸਟੋ ਅਤੇ ਮਹਾ ਵਿਕਾਸ ਅਗਾੜੀ (ਐਮ.ਵੀ.ਏ.) ਦੇ 'ਘੋਟਾਲਾ ਪੱਤਰ' ਨੂੰ ਦੇਖ ਰਹੇ ਹਨ। ਮਹਾ ਵਿਕਾਸ ਅਗਾੜੀ ਵਿਚ ਕਾਂਗਰਸ, ਸ਼ਿਵ ਸੈਨਾ ਯੂਬੀਟੀ ਅਤੇ ਐਨਸੀਪੀ(ਐਸਪੀ) ਸ਼ਾਮਿਲ ਹਨ।