ਵੱਖ ਵੱਖ ਧਰਮਾਂ ਨਾਲ ਸੰਬੰਧਿਤ ਆਗੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
                  
ਅੰਮ੍ਰਿਤਸਰ, 13 ਨਵੰਬਰ (ਜਸਵੰਤ ਸਿੰਘ ਜੱਸ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਈ ਜਾ ਰਹੀ ਇੰਟਰਫੇਥ ਗਲੋਬਲ ਸਮਿਟ ਵਿਚ ਭਾਗ ਲੈਣ ਆਏ ਵੱਖ ਵੱਖ ਧਰਮਾਂ ਦੇ ਮੁੱਖ ਆਗੂ ਅੱਜ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ । ਇਨ੍ਹਾਂ ਧਾਰਮਿਕ ਆਗੂਆਂ ਵਿਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਇਲਾਵਾ ਲਿੰਗ ਰਿਮ ਪੋਚੇ ਬੋਧੀ ਧਰਮ ਗੁਰੂ (ਧਰਮਸ਼ਾਲਾ), ਉਮੇਰ ਅਹਿਮਦ ਇਲਾਯਸੀ ਚੀਫ ਇਮਾਮ ਆਫ਼ ਇੰਡੀਆ, ਸਵਾਮੀ ਚਿਤਾਨੰਦ ਸਰਸਵਤੀ ਜੀ ਪਰਮਾਰਥ ਨਿਕੇਤਨ ਰਿਸ਼ੀਕੇਸ਼, ਅਚਾਰੀਆ ਲੋਕੇਸ਼ ਮੁੰਨੀ ਜੈਨ ਜੈਨ ਮੁਖੀ, ਯੋਕੋਵ ਨੈਗਿਨ ਯਹੂਦੀ ਆਗੂ ਇਜ਼ਰਾਇਲ, ਡਾਕਟਰ ਹਰਮਨ ਨੋਬਰਟ ਇਸਾਈ ਆਗੂ ਆਦਿ ਹਾਜ਼ਰ ਸਨ।
        
      
            
      
            
      
            
      
            
      
            
      
            
      
            
      
            
      
            
      
            
      
            
      
            
      
            
      
            
      
            
      
            
;        
                        
;        
                        
;        
                        
;        
                        
;        
                        
;        
                        
;