ਗੁਰੂਹਰਸਹਾਏ ਦੇ ਵਾਰਡ ਨੰਬਰ 15 ਦੀ ਹੋਵੇਗੀ ਚੋਣ
![](/cmsimages/20241208/4713723__psd new raamanb water-recovered-recovered-recovered-recovered-recovered.jpg)
ਗੁਰੂਹਰਸਹਾਏ (ਫਿਰੋਜ਼ਪੁਰ), 8 ਦਸੰਬਰ (ਹਰਚਰਨ ਸਿੰਘ ਸੰਧੂ)-ਚੋਣ ਕਮਿਸ਼ਨ ਪੰਜਾਬ ਵਲੋਂ 21 ਦਸੰਬਰ ਨੂੰ ਸੂਬੇ ਭਰ ’ਚ ਨਗਰ ਨਿਗਮ ਤੇ ਕੌਂਸਲ ਦੀਆਂ ਚੋਣਾਂ ਦੇ ਐਲਾਨ ਤੋਂ ਬਾਅਦ ਹਰ ਪਾਸੇ ਰਾਜਸੀ ਪਾਰਟੀਆਂ ਪੱਬਾਂ ਭਾਰ ਹੋ ਗਈਆਂ ਹਨ। ਜਿਥੇ ਇਨ੍ਹਾਂ ਚੋਣਾਂ ਦੇ ਨਾਲ-ਨਾਲ ਨਗਰ ਕੌਂਸਲ ਗੁਰੂਹਰਸਹਾਏ ਦੇ ਵਾਰਡ ਨੰਬਰ 15 ਦੀ ਵੀ ਚੋਣ ਹੋਣ ਜਾ ਰਹੀ ਹੈ। ਇਥੇ ਜ਼ਿਕਰਯੋਗ ਹੈ ਕਿ ਵਾਰਡ ਨੰਬਰ 15 ਦੇ ਐਮ.ਸੀ. ਦੀ ਬੀਤੇ ਸਮੇਂ ਮੌਤ ਹੋ ਗਈ ਸੀ, ਜਿਸ ਕਾਰਨ ਇਥੇ ਐਮ.ਸੀ. ਦੀ ਜਗ੍ਹਾ ਖਾਲੀ ਸੀ। ਦੱਸਣਯੋਗ ਹੈ ਕਿ ਇਸ ਵਾਰਡ ਅੰਦਰ ਕੁਲ 1126 ਵੋਟਾਂ ਹਨ, ਜਿਨ੍ਹਾਂ ਵਿਚ 524 ਇਸਤਰੀ ਅਤੇ 602 ਮਰਦ ਸ਼ਾਮਿਲ ਹਨ। ਇਸ ਵਾਰਡ ਦੀ ਚੋਣ ਲਈ ਕਾਂਗਰਸ, ਭਾਜਪਾ, 'ਆਪ' ਅਤੇ ਅਕਾਲੀ ਦਲ ਵਲੋਂ ਸਰਗਰਮੀ ਸ਼ੁਰੂ ਕਰ ਦਿੱਤੀ ਗਈ ਹੈ।