
ਨਵੀਂ ਦਿੱਲੀ, 13 ਜਨਵਰੀ- ਰਾਸ਼ਟਰੀ ਪ੍ਰੀਖਿਆ ਏਜੰਸੀ (ਐਨਟੀਏ ) ਨੇ 15 ਜਨਵਰੀ, 2025 ਨੂੰ ਹੋਣ ਵਾਲੀ ਯੂਜੀਸੀ-ਨੈੱਟ ਦਸੰਬਰ 2024 ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਹੈ। ਐਨਟੀਏਨੇ ਕਿਹਾ ਕਿ ਇਹ ਫ਼ੈਸਲਾ ਪੋਂਗਲ, ਮਕਰ ਸੰਕ੍ਰਾਂਤੀ ਅਤੇ ਹੋਰ ਤਿਉਹਾਰਾਂ ਦੇ ਕਾਰਨ 15 ਜਨਵਰੀ, 2025 ਨੂੰ ਯੂਜੀਸੀ-ਨੈੱਟ ਦਸੰਬਰ 2024 ਦੀ ਪ੍ਰੀਖਿਆ ਮੁਲਤਵੀ ਕਰਨ ਲਈ ਬੇਨਤੀਆਂ ਪ੍ਰਾਪਤ ਹੋਣ ਤੋਂ ਬਾਅਦ ਲਿਆ ਗਿਆ ਹੈ। ਪ੍ਰੀਖਿਆ ਦੀ ਨਵੀਂ ਮਿਤੀ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ। 16 ਜਨਵਰੀ 2025 ਨੂੰ ਹੋਣ ਵਾਲੀ ਪ੍ਰੀਖਿਆ ਪਹਿਲਾਂ ਤੋਂ ਹੀ ਤੈਅ ਕੀਤੇ ਗਏ ਸ਼ਡਿਊਲ ਅਨੁਸਾਰ ਕਰਵਾਈ ਜਾਵੇਗੀ।