
ਨਵਾਂਸ਼ਹਿਰ, 15 ਜਨਵਰੀ (ਜਸਬੀਰ ਸਿੰਘ ਨੂਰਪੁਰ)-ਤਹਿਸੀਲ ਕੰਪਲੈਕਸ ਨਵਾਂਸ਼ਹਿਰ ਵਿਖੇ ਡਿਊਟੀ ਕਰਦਾ ਕਸ਼ਮੀਰ ਲਾਲ ਪਿੰਡ ਚੂਹੜਪੁਰ ਕੰਪਿਊਟਰ ਟਾਈਪਿਸਟ ਦੀ ਅਚਾਨਕ ਮੌਤ ਹੋ ਗਈ। ਸਸਕਾਰ ਕੀਤੇ ਜਾਣ ਤੋਂ ਪਹਿਲਾਂ ਸਵੇਰੇ ਉਸ ਦਾ ਪਿਤਾ ਪਿਆਰੇ ਲਾਲ ਪੁੱਤਰ ਦਾ ਸਦਮਾ ਨਾ ਸਹਾਰਦਿਆਂ ਪ੍ਰਮਾਤਮਾ ਦੇ ਚਰਨੀਂ ਜਾ ਬਿਰਾਜੇ।
ਪਿੰਡ ਚੂਹੜਪੁਰ ਇਲਾਕੇ ਅਤੇ ਤਹਿਸੀਲ ਕੰਪਲੈਕਸ ਵਿਚ ਸੋਗ ਦੀ ਲਹਿਰ ਦੌੜ ਗਈ। ਪਿਉ-ਪੁੱਤਰ ਦੀਆਂ ਅਰਥੀਆਂ ਇਕੱਠੀਆਂ ਉਠੀਆਂ। ਦੋਵਾਂ ਦੇ ਅੰਤਿਮ ਸੰਸਕਾਰ ਸ਼ਮਸ਼ਾਨਘਾਟ ਵਿਖੇ ਕੀਤੇ ਗਏ। ਸਸਕਾਰ ਯਾਤਰਾ ਵਿਚ ਵੱਡੀ ਗਿਣਤੀ ਵਿਚ ਰਿਸ਼ਤੇਦਾਰ, ਵਾਟਰ ਸਪਲਾਈ ਵਿਭਾਗ ਦੇ ਕਰਮਚਾਰੀਆਂ ਤੋਂ ਇਲਾਵਾ ਦਿ ਤਹਿਸੀਲ ਵੈਲਫੇਅਰ ਐਸੋਸੀਏਸ਼ਨ ਨਵਾਂਸ਼ਹਿਰ ਦੇ ਮੈਂਬਰ ਸ਼ਾਮਿਲ ਹੋਏ। ਦਿ ਤਹਿਸੀਲ ਕੰਪਲੈਕਸ਼ ਵੈਲਫੇਅਰ ਐਸੋਸੀਏਸ਼ਨ (ਰਜਿ.) ਦੇ ਪ੍ਰਧਾਨ ਚੇਤ ਰਾਮ ਰਤਨ, ਰਮੇਸ ਸ਼ਰਮਾ ਜਨਰਲ ਸਕੱਤਰ ਅਤੇ ਸਮੁੱਚੇ ਮੈਂਬਰਾਂ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।