JALANDHAR WEATHER

ਚੰਡੀਗੜ੍ਹ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਨੇ 38 ਲੱਖ ਦੀ ਡਿਜੀਟਲ ਗ੍ਰਿਫ਼ਤਾਰੀ ਤੇ ਧੋਖਾਧੜੀ ਮਾਮਲੇ ਵਿਚ ਮਹਿਲਾ ਸਮੇਤ 6 ਮੁਲਜ਼ਮਾਂ ਨੂੰ ਕੀਤਾ ਕਾਬੂ

ਐੱਸ. ਏ. ਐੱਸ. ਨਗਰ, 15 ਜਨਵਰੀ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਦੀ ਇਕਾਈ ਸਾਈਬਰ ਕ੍ਰਾਈਮ ਸੈੱਲ ਨੇ ਸਾਲ 2026 ਦੇ ਪਹਿਲੇ ਡਿਜੀਟਲ ਗ੍ਰਿਫ਼ਤਾਰੀ ਅਤੇ ਧੋਖਾਧੜੀ ਮਾਮਲੇ ਵਿਚ ਇਕ ਮਹਿਲਾ ਸਮੇਤ 6 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਐੱਸ. ਪੀ. ਸਾਈਬਰ ਕ੍ਰਾਈਮ ਗੀਤਾਂਜਲੀ ਖੰਡੇਲਵਾਲ ਨੇ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਵੀਨਾ ਰਾਣੀ, ਸਤਨਾਮ ਸਿੰਘ ਵਾਸੀਆਨ ਫਿਰੋਜ਼ਪੁਰ, ਸੁਖਦੀਪ ਸਿੰਘ ਉਰਫ ਸੁਖ, ਧਰਮਿੰਦਰ ਸਿੰਘ ਉਰਫ਼ ਲਾਡੀ ਵਾਸੀਆਨ ਫਾਜ਼ਿਲਕਾ, ਮੁਕੇਸ਼ ਵਾਸੀ ਸੈਕਟਰ 45 ਚੰਡੀਗੜ੍ਹ ਅਤੇ ਫ਼ਜ਼ਲ ਰੋਕੀ ਵਾਸੀ ਚੇਨਈ ਵਜੋਂ ਹੋਈ ਹੈ। ਉਕਤ ਮਾਮਲੇ ਬਾਰੇ ਜਾਣਕਾਰੀ ਦਿੰਦਿਆ ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਰਹਿਣ ਵਾਲੇ ਕ੍ਰਿਸ਼ਨ ਚੰਦ ਨੂੰ 7 ਜਨਵਰੀ 2026 ਨੂੰ ਅਣ-ਪਛਾਤੇ ਵਿਅਕਤੀ ਵਲੋਂ ਕਾਲ ਆਈ, ਜਿਸ ਨੇ ਖੁਦ ਨੂੰ ਮੁੰਬਈ ਦੇ ਇਕ ਥਾਣਾ ਦੇ ਪੁਲਿਸ ਅਧਿਕਾਰੀ ਹੋਣ ਦਾ ਦਾਅਵਾ ਕੀਤਾ ਅਤੇ ਉਸ ’ਤੇ ਦੋਸ਼ ਲਗਾਇਆ ਕਿ ਉਸ ਦਾ ਬੈਂਕ ਕਾਰਡ ਮਨੀ ਲਾਂਡਰਿੰਗ ਮਾਮਲੇ ਵਿਚ ਵਰਤਿਆ ਗਿਆ ਹੈ, ਜਿਸ ਤੋਂ ਬਾਅਦ ਉਸ ਨੂੰ ਡਰਾ ਧਮਕਾ ਕੇ ਇਕ ਦਿਨ ਡਿਜ਼ੀਟਲੀ ਗ੍ਰਿਫ਼ਤਾਰ ਕਰਕੇ 38 ਲੱਖ ਰੁਪਏ ਟਰਾਂਸਫਰ ਕਰਵਾ ਲਏ, ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਬੈਂਕ ਖਾਤਿਆ ਦੀ ਜਾਂਚ ਦੌਰਾਨ ਚੰਡੀਗੜ੍ਹ ਦੇ ਇਕ ਵਿਅਕਤੀ ਤੱਕ ਪਹੁੰਚ ਕੀਤੀ। ਇਸ ਮਾਮਲੇ ਵਿਚ ਕੁੱਲ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਇਨ੍ਹਾਂ ਦੇ ਕਬਜ਼ੇ ’ਚੋਂ 4.5 ਲੱਖ ਰੁਪਏ ਅਤੇ ਲੈਪਟਾਪ ਮੋਬਾਈਲ ਅਤੇ ਹੋਰ ਵੀ ਸਮਾਨ ਬਰਾਮਦ ਕੀਤਾ ਹੈ। ਜਾਣਕਾਰੀ ਅਨੁਸਾਰ ਠੱਗੀ ਕੀਤਾ ਸਾਰਾ ਪੈਸਾ ਚੀਨ ਭੇਜਿਆ ਜਾ ਰਿਹਾ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ