JALANDHAR WEATHER
ਘਰ ਵਿਚ ਲੱਗੀ ਅੱਗ, 55 ਸਾਲਾ ਵਿਅਕਤੀ ਦੀ ਹੋਈ ਮੌਤ

ਅੱਪਰਾ, (ਜਲੰਧਰ), 24 ਜਨਵਰੀ (ਦਲਵਿੰਦਰ ਸਿੰਘ ਅੱਪਰਾ)- ਨਜ਼ਦੀਕੀ ਪਿੰਡ ਮੰਡੀ ਵਿਖੇ ਅੱਜ ਸਵੇਰੇ ਇਕ ਘਰ ਵਿਚ ਅਚਾਨਕ ਹੀ ਅੱਗ ਲੱਗ ਗਈ, ਜਿਸ ਵਿਚ ਘਰ ਦਾ ਸਾਰਾ ਸਮਾਨ ਸੜ੍ਹ ਕੇ ਸੁਆਹ ਹੋ ਗਿਆ। ਇਸ ਅਗਨੀ ਕਾਂਡ ਵਿਚ 55 ਸਾਲਾ ਘਰ ਦੇ ਮਾਲਕ ਗੁਰਦਾਵਰ ਚੰਦ ਦੀ ਵੀ ਮੌਤ ਹੋ ਗਈ। ਪਿੰਡ ਵਾਸੀਆਂ ਨੇ ਘਰ ਦੀ ਛੱਤ ਵਿਚ ਪਾੜ ਪਾ ਕੇ ਅੱਗ ਬੁਝਾਈ ਅਤੇ ਮ੍ਰਿਤਕ ਸਰੀਰ ਨੂੰ ਵੀ ਪਿੰਡ ਵਾਸੀਆਂ ਨੇ ਇਸ ਪਾੜ ਰਾਹੀਂ ਹੀ ਬਾਹਰ ਕੱਢਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ