JALANDHAR WEATHER

ਫ਼ਤਹਿਜੰਗ ਸਿੰਘ ਬਾਜਵਾ ਚੰਡੀਗੜ੍ਹ ਸਥਿਤ ਪੰਜਾਬ ਭਾਜਪਾ ਦੇ ਦਫਤਰ ਬਾਹਰ ਧਮਾਕੇ ਉਪਰੰਤ ਗੰਭੀਰ ਚਿੰਤਾ ਪ੍ਰਗਟ

ਚੰਡੀਗੜ੍ਹ, 1 ਅਪ੍ਰੈਲ - ਚੰਡੀਗੜ੍ਹ, 1 ਅਪ੍ਰੈਲ - ਚੰਡੀਗੜ੍ਹ ਦੇ ਸੈਕਟਰ 37 ਵਿਚ ਪੰਜਾਬ ਭਾਜਪਾ ਦਫ਼ਤਰ ਦੇ ਬਾਹਰ ਹੋਏ ਧਮਾਕੇ ਦੀ ਪੁਲਿਸ ਜਾਂਚ ਜਾਰੀ ਹੈ। ਧਮਾਕੇ ਵਾਲੀ ਥਾਂ ਨੂੰ ਸੀਐਫਐਸਐਲ ਅਤੇ ਪੁਲਿਸ ਨੇ ਘੇਰ ਲਿਆ ਹੈ। ਭਾਜਪਾ ਦਫ਼ਤਰ ਦੇ ਬਾਹਰ ਹੋਏ ਧਮਾਕੇ ਤੋਂ ਬਾਅਦ, ਚੰਡੀਗੜ੍ਹ ਪੁਲਿਸ ਨੇ ਪੰਜਾਬ ਭਾਜਪਾ ਦਫਤਰ ਦੇ ਬਾਹਰ ਇਕ ਅਸਥਾਈ ਪੁਲਿਸ ਚੌਕੀ ਸਥਾਪਤ ਕੀਤੀ ਹੈ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ, ਇਹ ਚੌਕੀ ਅਪਰਾਧ ਸਥਾਨ ਨੂੰ ਸੁਰੱਖਿਅਤ ਕਰਨ ਲਈ ਸਥਾਪਤ ਕੀਤੀ ਗਈ ਹੈ ਤਾਂ ਜੋ ਜਾਂਚ ਵਿਚ ਕੋਈ ਰੁਕਾਵਟ ਨਾ ਆਵੇ। ਓਧਰ
ਭਾਜਪਾ ਆਗੂ ਫ਼ਤਹਿਜੰਗ ਸਿੰਘ ਬਾਜਵਾ ਨੇ ਚੰਡੀਗੜ੍ਹ ਦੇ ਸੈਕਟਰ 37 ਸਥਿਤ ਪੰਜਾਬ ਭਾਜਪਾ ਦੇ ਦਫਤਰ ਬਾਹਰ ਧਮਾਕੇ ਉਪਰੰਤ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ