ਇੰਸਪੈਕਟਰ ਸਿਕੰਦਰ ਸਿੰਘ ਪਦਉੱਨਤ ਹੋ ਕੇ ਡੀ.ਐਸ.ਪੀ. ਬਣੇ

ਮਲੇਰਕੋਟਲਾ, 8 ਫ਼ਰਵਰੀ (ਮੁਹੰਮਦ ਹਨੀਫ਼ ਥਿੰਦ)-ਪੰਜਾਬ ਪੁਲਿਸ ਵਿਚ ਮਿਸਾਲੀ ਤੇ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਇੰਸਪੈਕਟਰ ਸ. ਸਿਕੰਦਰ ਸਿੰਘ ਪਦਉੱਨਤ ਹੋਏ। ਇਸ ਉਪਰੰਤ ਉਲੰਪੀਅਨ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਜ਼ਿਲ੍ਹਾ ਮਲੇਰਕੋਟਲਾ ਦੇ ਪੁਲਿਸ ਮੁਖੀ ਜਨਾਬ ਗਗਨ ਅਜੀਤ ਸਿੰਘ ਮਾਲੇਰਕੋਟਲਾ, ਇੰਸਪੈਕਟਰ ਤੋਂ ਡੀ.ਐੱਸ.ਪੀ. ਪਦਉੱਨਤ ਹੋਏ ਸ. ਸਿਕੰਦਰ ਸਿੰਘ ਦੇ ਮੋਢਿਆਂ 'ਤੇ ਸਿਤਾਰੇ ਲਗਾਉਂਦੇ ਹੋਏ ਤੇ ਨਾਲ਼ ਹਨ ਇੰਸਪੈਕਟਰ ਜਨਾਬ ਸੁਰਿੰਦਰ ਕੁਮਾਰ ਭੱਲਾ ਥਾਣਾ ਮੁਖੀ ਸਿਟੀ-1 ਮਲੇਰਕੋਟਲਾ।