JALANDHAR WEATHER

ਕਿਸਾਨ, ਮਜ਼ਦੂਰ ਮੋਰਚਾ ਵਲੋਂ ਅੱਜ ਕੀਤੀ ਗਈ ਪ੍ਰੈਸ ਕਾਨਫ਼ਰੰਸ

ਚੰਡੀਗੜ੍ਹ, 8 ਜਨਵਰੀ (ਅਜਾਇਬ ਸਿੰਘ ਔਜਲਾ)- ਕਿਸਾਨ, ਮਜ਼ਦੂਰ ਮੋਰਚਾ ਵਲੋਂ ਅੱਜ ਕਿਸਾਨੀ ਮੁੱਦਿਆਂ ਨੂੰ ਲੈ ਕੇ ਚੰਡੀਗੜ੍ਹ ’ਚ ਕਿਸਾਨ ਭਵਨ ਵਿਖੇ ਇਕ ਪ੍ਰੈਸ ਕਾਨਫ਼ਰੰਸ ਦੌਰਾਨ ਕਈ ਤਰ੍ਹਾਂ ਦੇ ਸੰਘਰਸ਼ੀ ਐਲਾਨ ਕੀਤੇ ਗਏ। ਪੱਤਰਕਾਰਾਂ ਨਾਲ ਗੱਲ ਕਰਦਿਆਂ ਪ੍ਰਮੁੱਖ ਕਿਸਾਨ ਆਗੂ ਸਰਵਣ ਸਿੰਘ ਪੰਧੇਰ, ਮਨਜੀਤ ਸਿੰਘ ਰਾਏ , ਜਸਵਿੰਦਰ ਸਿੰਘ ਲੋਂਗੋਵਾਲ ਨੇ ਕਿਹਾ ਕਿ ਮੁੱਖ ਮੰਤਰੀ ਦੇ ਦੌਰੇ ਦੌਰਾਨ 18 ਜਨਵਰੀ ਨੂੰ ਮਜੀਠਾ ਅੰਮ੍ਰਿਤਸਰ ਵਿਖੇ ਇਕ ਵਿਰੋਧ ਪ੍ਰਦਰਸ਼ਨ ਤੈਅ ਕੀਤਾ ਗਿਆ ਹੈ।

ਉਹਨਾਂ ਕਿਹਾ ਕਿ ਲੋਹੜੀ ਵਾਲੇ ਦਿਨ 13 ਜਨਵਰੀ ਕਿਸਾਨ ਮਜ਼ਦੂਰ ਮੋਰਚਾ ਆਪਣੇ ਆਪਣੇ ਨਿਵਾਸ ਸਥਾਨਾਂ ਤੇ ਵੀ.ਜੀ .ਰਾਮ ਸਕੀਮ, ਇੰਡੋ ਯੂ.ਐਸ. ਐਫ.ਟੀ.ਏ., ਬਿਜਲੀ ਸੋਧ ਬਿਲ ਅਤੇ ਡਰਾਫਟ ਸੀਡ ਬਿਲ 2025 ਦੀਆਂ ਕਾਪੀਆਂ ਪਿੰਡਾਂ ਵਿਚ ਸਾੜੀਆਂ ਜਾਣਗੀਆਂ। ਇਨ੍ਹਾਂ ਆਗੂਆਂ ਵਲੋਂ ਇਸ ਮੌਕੇ ਇਹ ਵੀ ਐਲਾਨ ਕੀਤਾ ਗਿਆ ਕਿ ਪੰਜ ਫਰਵਰੀ 2026 ਨੂੰ ਉਹ ਪੰਜਾਬ ਵਿਚ ਮੰਤਰੀਆਂ, ਵਿਧਾਇਕਾਂ, ਐਮ.ਪੀ ਦੇ ਘਰਾਂ ਸਾਹਮਣੇ ਇਕ ਦਿਨ ਦਾ ਵਿਰੋਧ ਪ੍ਰਦਰਸ਼ਨ ਤੇ ਘਿਰਾਓ ਕਰਨਗੇ।

ਇਸ ਮੌਕੇ ਇਨਾਂ ਆਗੂਆਂ ਨੇ ਇਹ ਵੀ ਐਲਾਨ ਕੀਤਾ ਕਿ 21 ਤੇ 22 ਫਰਵਰੀ ਨੂੰ ਕੇ.ਐਮ. ਦੇ ਮੈਂਬਰ ਅਤੇ ਕਿਸਾਨ ਬਿਜਲੀ ਸੋਧ ਬਿੱਲ ਦੇ ਵਿਰੋਧ ਵਿਚ ਆਪਣੇ ਪ੍ਰੀਪੇਡ ਬਿਜਲੀ ਮੀਟਰਾਂ ਨੂੰ ਉਤਾਰਿਆ ਜਾਵੇਗਾ ਤੇ ਉਨ੍ਹਾਂ ਨੂੰ ਸੰਬੰਧਿਤ ਪੀ.ਐਸ. ਸੀ.ਸੀ.ਐਲ ਦਫਤਰਾਂ ਵਿਚ ਜਮਾਂ ਕਰਵਾਉਣਗੇ। ਇਸ ਮੌਕੇ ਤੇ ਉਪਰੋਕਤ ਆਗੂਆਂ ਤੋਂ ਇਲਾਵਾ ਕਿਸਾਨ ਆਗੂ ਬਲਵੰਤ ਸਿੰਘ ਬਹਿਰਾਮ ਕੇ, ਮੁਖਤਿਆਰ ਸਿੰਘ ,ਅਵਤਾਰ ਸਿੰਘ ,ਜੰਗ ਸਿੰਘ ਭਟੇੜੀ, ਕਰਨਵੀਰ ਸਿੰਘ ਆਦਿ ਵੱਲੋਂ ਵੀ ਸ਼ਿਰਕਤ ਕੀਤੀ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ