ਥਾਣਾ ਸਿਟੀ ’ਚ ਵਿਜੀਲੈਂਸ ਨੇ ਕੀਤੀ ਛਾਪੇਮਾਰੀ, ਥਾਣੇਦਾਰ ਰਿਸ਼ਵਤ ਮਾਮਲੇ ’ਚ ਕਾਬੂ
ਫਗਵਾੜਾ, 8 ਜਨਵਰੀ (ਹਰਜੋਤ ਸਿੰਘ ਚਾਨਾ)- ਇਥੋਂ ਦੇ ਸਿਟੀ ਪੁਲਿਸ ਸਟੇਸ਼ਨ ’ਚ ਅੱਜ ਸ਼ਾਮ ਹੋਈ ਵਿਜੀਲੈਂਸ ਦੀ ਛਾਪੇਮਾਰੀ ਦੌਰਾਨ ਇਕ ਥਾਣੇਦਾਰ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ’ਚ ਕਾਬੂ ਕਰ ਲਿਆ ਹੈ।
ਵਿਜੀਲੈਂਸ ਦੀ ਟੀਮ ਥਾਣੇ ਅੰਦਰ ਆਪਣੀ ਕਾਗਜ਼ੀ ਕਾਰਵਾਈ ’ਚ ਜੁਟੀ ਹੋਈ ਹੈ। ਸ਼ਹਿਰ ’ਚ ਕਾਫ਼ੀ ਚਰਚਾ ਸੀ ਕਿ ਸਿਟੀ ਪੁਲਿਸ ’ਚ ਵੱਡਾ ਭ੍ਰਿਸ਼ਟਾਚਾਰ ਹੋ ਰਿਹਾ ਹੈ। ਕਈ ਲੋਕਾਂ ਵਲੋਂ ਆਪਣੀਆਂ ਗੈਂਗ ਅਫ਼ਸਰਾਂ ਨਾਲ ਰਲ ਕੇ ਲੋਕਾਂ ਦੇ ਕੇਸਾਂ ਨੂੰ ਉਲੱਦ ਪਲੱਦ ਕਰਕੇ ਪੀੜਤ ਲੋਕਾਂ ਦਾ ਨੁਕਸਾਨ ਭ੍ਰਿਸ਼ਟਾਚਾਰ ਤਹਿਤ ਕੀਤਾ ਜਾ ਰਿਹਾ ਹੈ, ਜਿਸ ਤੋਂ ਸ਼ਹਿਰ ਦੇ ਲੋਕ ਸਖ਼ਤ ਪ੍ਰੇਸ਼ਾਨ ਹਨ। ਮਾਮਲੇ ਦੀ ਜਾਂਚ ਚੱਲ ਰਹੀ ਹੈ। ਮੌਕੇ ਤੋਂ ਐਸ.ਐਚ.ਓ. ਫ਼ਰਾਰ ਦੱਸੀ ਜਾ ਰਹੀ ਹੈ।
;
;
;
;
;
;