ਸੁਣਿਆ ਅੱਜ ਇਕ ਹੋਰ ਸ਼ਾਮ ਸਿੰਘ ਅਟਾਰੀ ਸ਼ਹੀਦ ਹੋ ਗਿਆ- ਭਾਈ ਪਿੰਦਰਪਾਲ ਸਿੰਘ

ਅੰਮ੍ਰਿਤਸਰ, 17 ਫਰਵਰੀ (ਸੁਰਿੰਦਰਪਾਲ ਸਿੰਘ ਵਰਪਾਲ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਅੱਜ ਦਿੱਤੇ ਗਏ ਅਸਤੀਫ਼ੇ ਮਗਰੋਂ ਸਿੱਖ ਕੌਮ ਦੇ ਪ੍ਰਚਾਰਕ ਭਾਈ ਪਿੰਦਰਪਾਲ ਸਿੰਘ ਨੇ ਵੀ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਸੁਣਿਆ ਅੱਜ ਇਕ ਹੋਰ ਸ਼ਾਮ ਸਿੰਘ ਅਟਾਰੀ ਸ਼ਹੀਦ ਹੋ ਗਿਆ।