ਪੰਜਾਬ ਵਿਚ ਕੋਈ ਜਾਨ ਜਾਂ ਕਾਰੋਬਾਰ ਨਹੀਂ ਹੈ ਸੁਰੱਖਿਅਤ- ਪ੍ਰਤਾਪ ਸਿੰਘ ਬਾਜਵਾ

ਨਵੀਂ ਦਿੱਲੀ, 18 ਫਰਵਰੀ- ਗੁਰਦਾਸਪੁਰ ਧਮਾਕੇ ’ਤੇ, ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਆਪ ਸਰਕਾਰ ਪਹਿਲੇ ਦਿਨ ਤੋਂ ਹੀ ਅਸਫ਼ਲ ਹੈ ਕਿਉਂਕਿ ਉਨ੍ਹਾਂ ਕੋਲ ਕੋਈ ਤਜ਼ਰਬਾ ਨਹੀਂ ਹੈ, ਇਸੇ ਕਰਕੇ, ਅੱਜ ਪੰਜਾਬ ਵਿਚ ਕੋਈ ਵੀ ਜਾਨ ਜਾਂ ਕਾਰੋਬਾਰ ਸੁਰੱਖਿਅਤ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਕੇਂਦਰ ਸਰਕਾਰ ਦੀ ਵੀ ਅਸਫ਼ਲਤਾ ਹੈ ਕਿਉਂਕਿ ਕਾਨੂੰਨ ਵਿਵਸਥਾ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੀ ਸਾਂਝੀ ਜ਼ਿੰਮੇਵਾਰੀ ਹੈ, ਕੋਈ ਵੀ ਪੁਲਿਸ ਸਟੇਸ਼ਨ ਅਜਿਹਾ ਨਹੀਂ ਹੈ, ਜਿੱਥੇ ਧਮਾਕਾ ਨਾ ਹੋਇਆ ਹੋਵੇ।