ਬਿਹਾਰ ਪੁਲਿਸ ਤੇ ਐਸ.ਟੀ.ਐਫ. ਨੇ ਗੋਲੀਬਾਰੀ ਦੀ ਘਟਨਾ ਵਿਚ ਚਾਰ ਮੁਲਜ਼ਮਾਂ ਨੂੰ ਲਿਆ ਹਿਰਾਸਤ 'ਚ

ਪਟਨਾ, 18 ਫ਼ਰਵਰੀ - ਬਿਹਾਰ ਪੁਲਿਸ ਨੇ ਐਸ.ਟੀ.ਐਫ. ਨਾਲ ਮਿਲ ਕੇ ਅੱਜ ਦੁਪਹਿਰ 2 ਵਜੇ ਦੇ ਕਰੀਬ ਪਟਨਾ ਦੇ ਕੰਕੜਬਾਗ ਇਲਾਕੇ ਵਿਚ ਹੋਈ ਗੋਲੀਬਾਰੀ ਦੀ ਘਟਨਾ ਵਿਚ ਚਾਰ ਮੁਲਜ਼ਮਾਂ ਨੂੰ ਹਿਰਾਸਤ ਵਿਚ ਲਿਆ। ਐਸ.ਟੀ.ਐਫ. ਟੀਮ ਪੂਰੇ ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾ ਰਹੀ ਹੈ।