ਮਮਦੋਟ ਖੇਤਰ ਚ ਉਤਸ਼ਾਹ ਨਾਲ ਮਨਾਈ ਗਈ ਹੋਲੀ
ਮਮਦੋਟ (ਫ਼ਿਰੋਜ਼ਪੁਰ), 14 ਮਾਰਚ (ਸੁਖਦੇਵ ਸਿੰਘ ਸੰਗਮ) - ਰੰਗਾਂ ਦਾ ਤਿਉਹਾਰ ਹੋਲੀ ਮਮਦੋਟ ਖੇਤਰ ਵਿਚ ਵੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੋਰਾਨ ਨੌਜਵਾਨ ਲੜਕੇ-ਲੜਕੀਆਂ ਤੋਂ ਇਲਾਵਾ ਬੱਚਿਆਂ ਵਲੋਂ ਇਕ ਦੂਜੇ 'ਤੇ ਰੰਗ ਪਾਏ ਗਏ। ਇਸ ਮੌਕੇ ਰੰਗਾਂ ਨਾਲ ਰੰਗੇ ਹੋਏ ਨੌਜਵਾਨ ਬਜ਼ਾਰਾਂ ਵਿਚ ਮੋਟਰਸਾਈਕਲਾਂ ਤੇ ਹੁੱਲੜਬਾਜ਼ੀ ਵੀ ਕਰਦੇ ਨਜ਼ਰ ਆਏ।