ਦਿੱਲੀ : ਦਰੱਖਤ ਦੀ ਟਾਹਣੀ 'ਤੇ ਲਟਕਦੀਆਂ ਮਿਲੀਆਂ ਇਕ ਲੜਕੇ ਅਤੇ ਲੜਕੀ ਦੀਆਂ ਲਾਸ਼ਾਂ

ਨਵੀਂ ਦਿੱਲੀ, 23 ਮਾਰਚ - ਅੱਜ ਸਵੇਰੇ 6.31 ਵਜੇ, ਡੀਅਰ ਪਾਰਕ ਦੇ ਸੁਰੱਖਿਆ ਗਾਰਡ ਬਲਜੀਤ ਸਿੰਘ ਨੇ ਪੁਲਿਸ ਨੂੰ ਇਕ ਲੜਕੇ ਅਤੇ ਲੜਕੀ ਦੀਆਂ ਲਾਸ਼ਾਂ ਇਕ ਦਰੱਖਤ ਦੀ ਟਾਹਣੀ 'ਤੇ ਲਟਕਦੀਆਂ ਹੋਣ ਬਾਰੇ ਸੂਚਿਤ ਕੀਤਾ। ਪੁਲਿਸ ਸਟਾਫ਼ ਮੌਕੇ 'ਤੇ ਪਹੁੰਚਿਆ ਅਤੇ ਪਾਇਆ ਕਿ ਇਕ ਲੜਕੇ ਅਤੇ ਇਕ ਲੜਕੀ, ਜਿਸ ਦੀ ਉਮਰ ਲਗਭਗ 17 ਸਾਲ ਹੈ, ਨੇ ਇਕ ਦਰੱਖਤ ਦੀ ਟਾਹਣੀ 'ਤੇ ਆਮ ਨਾਈਲੋਨ ਰੱਸੀ ਨਾਲ ਫਾਹਾ ਲਿਆ ਹੋਇਆ ਸੀ। ਦਿੱਲੀ ਪੁਲਿਸ ਅਪਰਾਧ ਟੀਮ ਨੂੰ ਜਾਂਚ ਲਈ ਬੁਲਾਇਆ ਗਿਆ ਸੀ ਅਤੇ ਲਾਸ਼ਾਂ ਨੂੰ ਮੁਰਦਾਘਰ ਵਿਚ ਭੇਜ ਦਿੱਤਾ ਗਿਆ ਹੈ। ਅੱਗੇ ਦੀ ਕਾਰਵਾਈ ਜਾਰੀ ਹੈ।