ਉਲੰਪੀਅਨ ਸ਼ਮਸ਼ੇਰ ਸਿੰਘ ਅਤੇ ਜੁਗਰਾਜ ਸਿੰਘ ਨੇ 41ਵੇਂ ਖੇਡ ਮੇਲੇ ਦਾ ਮਾਣਿਆ ਆਨੰਦ

ਅਟਾਰੀ (ਅੰਮ੍ਰਿਤਸਰ), 23 ਮਾਰਚ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ) - ਪੰਜ ਪਿਆਰੇ, ਚਾਰ ਸਾਹਿਬਜ਼ਾਦੇ ਅਤੇ ਸ਼ਹੀਦ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਦੀ ਯਾਦ ਨੂੰ ਸਮਰਪਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਟਾਰੀ ਦੀ ਖੇਡ ਗਰਾਊਂਡ ਵਿਖੇ ਕਰਵਾਏ ਜਾ ਰਹੇ 41ਵੇਂ ਪੇਂਡੂ ਖੇਡ ਮੇਲੇ ਦਾ ਉਲੰਪੀਅਨ ਸ਼ਮਸ਼ੇਰ ਸਿੰਘ ਅਟਾਰੀ, ਉਲੰਪੀਅਨ ਜੁਗਰਾਜ ਸਿੰਘ ਅਟਾਰੀ ਤੇ ਹੋਰਨਾਂ ਨੇ ਦਰਸ਼ਕਾਂ ਨਾਲ ਅਨੰਦ ਮਾਣਿਆ। ਇਸ ਖੇਡ ਮੇਲੇ ਵਿਚ 26 ਅਕੈਡਮੀਆਂ ਦੀਆਂ ਹਾਕੀ ਟੀਮਾਂ ਅਤੇ 16 ਫੁੱਟਬਾਲ ਅਕੈਡਮੀਆਂ ਦੀਆਂ ਟੀਮਾਂ ਪਹੁੰਚੀਆਂ ਹਨ।