ਡੱਲੇਵਾਲ ਨੂੰ ਜਲੰਧਰ ਤੋਂ ਭੇਜਿਆ ਗਿਆ ਪਟਿਆਲਾ

ਜਲੰਧਰ, 23 ਮਾਰਚ (ਜਸਪਾਲ ਸਿੰਘ) - ਪੁਲਿਸ ਵਲੋਂ ਹਿਰਾਸਤ 'ਚ ਲਏ ਗਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਜਲੰਧਰ ਤੋਂ ਪਟਿਆਲਾ ਭੇਜ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਜਲੰਧਰ 'ਚ ਕਿਸਾਨਾਂ ਦੇ ਸੰਭਾਵੀ ਇਕੱਠ ਨੂੰ ਦੇਖਦੇ ਹੋਏ ਡੱਲੇਵਾਲ ਨੂੰ ਪਟਿਆਲਾ ਭੇਜਿਆ ਗਿਆ ਹੈ। ਉਹ ਪਿਛਲੇ 4 ਦਿਨਾਂ ਤੋਂ ਜਲੰਧਰ ਛਾਉਣੀ ਦੇ ਇਕ ਰੈਸਟ ਹਾਊਸ ਵਿਚ ਨਜ਼ਰਬੰਦ ਸਨ।