JALANDHAR WEATHER

5.2 ਕਿਲੋ ਹੈਰੋਇਨ ਸਣੇ ਤਿੰਨ ਗ੍ਰਿਫ਼ਤਾਰ

 ਅੰਮ੍ਰਿਤਸਰ, 23 ਮਾਰਚ - ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦਾ ਕਹਿਣਾ ਹੈ, "ਅੰਮ੍ਰਿਤਸਰ ਪੁਲਿਸ ਨੇ 5.2 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਅਸੀਂ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਰਗਨਾ ਮਨਦੀਪ ਕੌਰ, ਆਪਣੇ ਆਪ ਨੂੰ ਪੁਲਿਸ ਅਧਿਕਾਰੀ ਵਜੋਂ ਪੇਸ਼ ਕਰਦੀ ਸੀ ਅਤੇ ਆਪਣਾ ਡਰੱਗ ਨੈੱਟਵਰਕ ਚਲਾਉਂਦੀ ਸੀ... ਉਸ ਨੇ ਪਾਕਿਸਤਾਨ ਵਿਚ ਕਈ ਨ.ਸ਼ਾ ਤਸਕਰਾਂ ਨਾਲ ਆਪਣੇ ਸੰਬੰਧ ਸਥਾਪਿਤ ਕੀਤੇ, ਅਤੇ ਉਹ ਡਰੋਨਾਂ ਦੀ ਮਦਦ ਨਾਲ ਸਾਡੀ ਸਰਹੱਦ ਵਿਚ ਨਸ਼ੀਲੇ ਪਦਾਰਥ ਪਹੁੰਚਾ ਰਹੀ ਸੀ। ਉਹ ਛੇਹਰਟਾ ਖੇਤਰ ਵਿਚ ਦੋ ਹੋਰ ਲੋਕਾਂ ਨਾਲ ਕੰਮ ਕਰ ਰਹੀ ਸੀ... ਇਕ ਹੋਰ ਦੋਸ਼ੀ ਹੈ, ਪਰ ਅਸੀਂ ਅਜੇ ਉਸਦਾ ਨਾਮ ਨਹੀਂ ਦੱਸ ਰਹੇ ਹਾਂ..."।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ