JALANDHAR WEATHER

ਅੱਜ ਦਿੱਲੀ ਦੀ ਭਾਜਪਾ ਸਰਕਾਰ ਕਰੇਗੀ ਆਪਣਾ ਪਹਿਲਾ ਬਜਟ ਪੇਸ਼

ਨਵੀਂ ਦਿੱਲੀ, 25 ਮਾਰਚ- ਦਿੱਲੀ ਦੀ ਭਾਜਪਾ ਸਰਕਾਰ 26 ਸਾਲਾਂ ਬਾਅਦ ਅੱਜ ਆਪਣਾ ਪਹਿਲਾ ਬਜਟ (2025-26) ਪੇਸ਼ ਕਰੇਗੀ। ਇਹ 80 ਹਜ਼ਾਰ ਕਰੋੜ ਰੁਪਏ ਦਾ ਹੋ ਸਕਦਾ ਹੈ। ਮੁੱਖ ਮੰਤਰੀ ਰੇਖਾ ਗੁਪਤਾ ਇਸ ਨੂੰ ਪੇਸ਼ ਕਰਨਗੇ। ਬਜਟ ’ਤੇ 26 ਮਾਰਚ ਨੂੰ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ। ਸਾਰੇ ਵਿਧਾਇਕ ਵਿਧਾਨ ਸਭਾ ਵਿਚ ਸਰਕਾਰ ਦੀਆਂ ਯੋਜਨਾਵਾਂ ਅਤੇ ਨੀਤੀਆਂ ’ਤੇ ਆਪਣੇ ਵਿਚਾਰ ਸਾਂਝੇ ਕਰਨਗੇ। 27 ਮਾਰਚ ਨੂੰ ਵਿਧਾਨ ਸਭਾ ਵਿਚ ਬਜਟ ’ਤੇ ਬਹਿਸ ਤੋਂ ਬਾਅਦ ਵੋਟਿੰਗ ਹੋਵੇਗੀ। ਦਿੱਲੀ ਦੀ ਭਾਜਪਾ ਸਰਕਾਰ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ (8 ਮਾਰਚ) ’ਤੇ ਮਹਿਲਾ ਸਮ੍ਰਿੱਧੀ ਯੋਜਨਾ ਸ਼ੁਰੂ ਕੀਤੀ ਹੈ। ਇਸ ਯੋਜਨਾ ਤਹਿਤ ਗਰੀਬ ਪਰਿਵਾਰਾਂ ਦੀਆਂ ਔਰਤਾਂ ਨੂੰ ਹਰ ਮਹੀਨੇ 2500 ਰੁਪਏ ਦਿੱਤੇ ਜਾਣਗੇ। ਇਸ ਦਾ ਐਲਾਨ ਬਜਟ ਵਿਚ ਵੀ ਕੀਤਾ ਜਾ ਸਕਦਾ ਹੈ। ਇਸ ਯੋਜਨਾ ਦਾ ਲਾਭ ਲਗਭਗ 20 ਲੱਖ ਔਰਤਾਂ ਨੂੰ ਮਿਲੇਗਾ। ਬਜਟ ਵਿਚ ਯਮੁਨਾ ਦੀ ਸਫ਼ਾਈ, ਸਿੱਖਿਆ, ਸਿਹਤ, ਪ੍ਰਦੂਸ਼ਣ, ਪਾਣੀ, ਪਾਣੀ ਭਰਨ ਦੀ ਸਮੱਸਿਆ, ਸੜਕਾਂ, ਪ੍ਰਦੂਸ਼ਣ ਅਤੇ ਦਿੱਲੀ ਦੇ ਕਿਸਾਨਾਂ ਨਾਲ ਸੰਬੰਧਿਤ ਯੋਜਨਾਵਾਂ ਦਾ ਵੀ ਐਲਾਨ ਕੀਤਾ ਜਾ ਸਕਦਾ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ‘ਵਿਕਸਤ ਦਿੱਲੀ’ ਦਾ ਬਜਟ ਲੋਕਾਂ ਦਾ ਬਜਟ ਹੈ। ਦਿੱਲੀ ਸਰਕਾਰ ਨੂੰ ਬਜਟ ’ਤੇ ਜਨਤਾ ਤੋਂ ਈ.ਮੇਲ ਅਤੇ ਵਟਸਐਪ ਰਾਹੀਂ 10 ਹਜ਼ਾਰ ਤੋਂ ਵੱਧ ਸੁਝਾਅ ਪ੍ਰਾਪਤ ਹੋਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ