ਨੱਥੂਵਾਲਾ ਡੇਮਰੂ ਸੜਕ 'ਤੇ 200 ਕਿੱਲੇ ਦੇ ਕਰੀਬ ਖੜੀ ਕਣਕ ਨੂੰ ਲੱਗੀ ਅੱਗ

ਨੱਥੂਵਾਲਾ ਗਰਬੀ, 20 ਅਪ੍ਰੈਲ (ਨਵਦੀਪ ਸਿੰਘ) - ਅੱਜ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਅਧੀਨ ਪੈਂਦੇ ਪਿੰਡ ਨੱਥੂਵਾਲਾ ਤੇ ਡੇਮਰੂ ਸੜਕ 'ਤੇ 200 ਕਿੱਲੇ ਕਣਕ ਦਾ ਨਾੜ ਅਤੇ 40 ਕਿੱਲੇ ਦੇ ਕਰੀਬ ਖੜੀ ਕਣਕ ਮਚ ਗਈ। ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਤਾਰ ਸਿੰਘ ,ਅਮਰ ਸਿੰਘ ਤੇ ਬਲਦੇਵ ਸਿੰਘ ਨੇ ਦੱਸਿਆ ਕਿ ਇਕ ਪੁਰਾਣੀ ਮਸ਼ੀਨ ਜੋ ਕਿ ਕਣਕ ਵੱਢ ਰਹੀ ਸੀ ਉਸ ਦੇ ਸ਼ਾਰਟ ਸਰਕਟ ਹੋਣ ਦੇ ਨਾਲ ਇਹ ਅੱਗ ਲੱਗੀ ਹੈ। ਇਸ ਅੱਗ ਲੱਗਣ ਦੇ ਨਾਲ ਇਕ ਫੋਰਡ ਟਰੈਕਟਰ ਟਰਾਲਾ ਤੇ ਇਕ ਮੋਟਰਸਾਈਕਲ ਵੀ ਮਚ ਗਿਆ। ਕਿਸਾਨਾਂ ਨੇ ਦੱਸਿਆ ਕਿ ਨਾਥੇ ਵਾਲਾ, ਭਲੂਰ, ਵੱਡਾਘਰ, ਛੋਟਾਘਰ, ਪਿੰਡਾਂ ਤੋਂ 25-30 ਦੇ ਕਰੀਬ ਟਰੈਕਟਰ ਅੱਗ ਬੁਝਾਉਣ ਲਈ ਪਹੁੰਚੇ, ਪਰ ਪ੍ਰਸ਼ਾਸਨਿਕ ਅਧਿਕਾਰੀ ਡੇਢ-ਦੋ ਘੰਟੇ ਬਾਅਦ ਵੀ ਨਹੀਂ ਪਹੁੰਚ ਸਕੇ। ਇਸ ਦੌਰਾਨ ਖੇਤਾਂ ਵਿਚ ਬਣੇ ਹੋਏ ਇਕਬਾਲ ਸਿੰਘ ਦੇ ਘਰ ਪਈਆ ਹੋਈਆ ਲੱਕੜਾਂ ਅਤੇ ਤੂੜੀ ਵੀ ਮਚ ਗਈ। ਪੀੜਤ ਕਿਸਾਨ ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਤਕਰੀਬਨ 65 ਤੋਂ 70 ਕਿਲੇ ਜ਼ਮੀਨ ਠੇਕੇ ਤੇ ਲੈ ਕੇ ਵਾਹੀ ਕਰਦੇ ਸਨ ਤਾਂ ਅੱਜ ਖੜੀ ਕਣਕ ਮਚ ਗਈ। ਇੱਥੇ ਮੌਜੂਦ ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਪੀੜਤ ਕਿਸਾਨ ਪਰਿਵਾਰ ਨੂੰ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਇਸ ਪੀੜਤ ਪਰਿਵਾਰ ਦੀ ਮਦਦ ਹੋ ਸਕੇ।