ਕੈਬਨਿਟ ਮੰਤਰੀ ਖੁਡੀਆਂ ਤੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਵਲੋਂ ਮੁੱਖ ਹਸਪਤਾਲ ਦਾ ਅਚਨਚੇਤ ਦੌਰਾ

ਫ਼ਿਰੋਜ਼ਪੁਰ, 9 ਮਈ (ਕੁਲਬੀਰ ਸਿੰਘ ਸੋਢੀ)-ਭਾਰਤ ਅਤੇ ਪਾਕਿਸਤਾਨ ਵਿਚਾਲੇ ਪੈਦਾ ਹੋਈਆਂ ਸੰਵੇਦਨਸ਼ੀਲ ਸਥਿਤੀਆਂ ਦੇ ਮੱਦੇਨਜ਼ਰ ਸੂਬੇ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁਡੀਆਂ ਅਤੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਵਲੋਂ ਜਿਲ੍ਹੇ ਦੇ ਮੁੱਖ ਸਿਵਲ ਹਸਪਤਾਲ ਦਾ ਦੌਰਾ ਕੀਤਾ ਗਿਆ l ਮੰਤਰੀਆਂ ਵਲੋਂ ਸਿਵਲ ਸਰਜਨ ਫਿਰੋਜ਼ਪੁਰ ਤੋਂ ਸਿਹਤ ਸੁਵਿਧਾਵਾਂ ਤੇ ਹਸਪਤਾਲ ਦੇ ਪ੍ਰਬੰਧਾਂ ਬਾਰੇ ਜਾਣਕਰੀ ਹਾਸਿਲ ਕੀਤੀ ਗਈ l ਮੰਤਰੀਆਂ ਨੇ ਦੱਸਿਆ ਕਿ ਸੰਵੇਦਨਸ਼ੀਲ ਸਥਿਤੀਆਂ ਦੇ ਮੱਦੇਨਜ਼ਰ ਜਿਲ੍ਹੇ ਦੇ ਸਾਰੇ ਹਸਪਤਾਲਾਂ ਵਿਚ ਪ੍ਰਬੰਧ ਪੂਰੇ ਹਨ ਤੇ ਓਹਨਾ ਕਿਹਾਕਿ ਜੇਕਰ ਕੋਈ ਐਮਰਜੈਂਸੀ ਪੈਦਾ ਹੁੰਦੀ ਹੈ ਤਾ ਸਾਡੀਆਂ ਮੈਡੀਕਲ ਟੀਮਾਂ ਵੀ ਤਿਆਰ ਹਨ ,ਜੋ ਖੇਤਰਾਂ ਵਿਚ ਮੈਡੀਕਲ ਸੁਵਿਧਾਵਾਂ ਦੇਣਗੀਆਂ l ਇਸ ਮੌਕੇ ਜਿਲ੍ਹੇ ਦੇ ਵਿਧਾਇਕ ਵੀ ਹਾਜਿਰ ਸਨ l