JALANDHAR WEATHER

ਮਲੋਟ : ਬਿਜਲੀ ਘਰ ਵਿਚ ਲੱਗੀ ਭਿਆਨਕ ਅੱਗ 'ਤੇ ਤਿੰਨ ਘੰਟੇ ਬਾਅਦ ਵੀ ਨਹੀਂ ਪਾਇਆ ਜਾ ਸਕਿਆ ਕਾਬੂ

ਮਲੋਟ, 20 ਅਪ੍ਰੈਲ (ਪਾਟਿਲ) - ਮਲੋਟ ਬਿਜਲੀ ਘਰ ਵਿਚ ਲੱਗੀ ਅੱਗ 'ਤੇ ਤਿੰਨ ਘੰਟੇ ਬਾਅਦ ਵੀ ਕਾਬੂ ਨਹੀਂ ਪਾਇਆ ਜਾ ਸਕਿਆ। ਫਾਇਰ ਬ੍ਰਿਗੇਡ ਦੇ ਕਰਮਚਾਰੀ ਅਧਿਕਾਰੀ ਆਪਣੀਆਂ ਗੱਡੀਆਂ ਸਮੇਤ ਭਾਵੇਂ ਉੱਥੇ ਬਹੁਤ ਮਿਹਨਤ ਮੁਸ਼ੱਕਤ ਕਰ ਰਹੇ ਹਨ ਪਰ ਅੱਗ ਬਹੁਤ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ। ਜਾਣਕਾਰਾਂ ਅਨੁਸਾਰ ਅੱਗ ਸ਼ਾਰਟ ਸਰਕਟ ਕਾਰਨ ਅਤੇ ਸਟੋਰ ਵਿਚ ਪਏ ਤੇਲ ਨੂੰ ਲੱਗਣ ਕਾਰਨ ਭਿਆਨਕ ਰੂਪ ਧਾਰਨ ਕਰ ਗਈ ਹੈ । ਅੱਗ ਬੁਝਾਉਣ ਲਈ ਆਸ-ਪਾਸ ਦੇ ਸ਼ਹਿਰਾਂ ਦੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਟੀਮਾਂ ਮੰਗਵਾਈਆਂ ਗਈਆਂ ਹਨ।ਦੱਸਿਆ ਜਾ ਰਿਹਾ ਹੈ ਕਿ ਆਸ-ਪਾਸ ਖੜੀ ਕਣਕ ਨੂੰ ਵੀ ਅੱਗ ਪੈਣੀ ਸ਼ੁਰੂ ਹੋ ਗਈ ਹੈ।ਅੱਗ ਲੱਗਣ ਕਾਰਨ ਕਾਫੀ ਵੱਡਾ ਮਾਲੀ ਨੁਕਸਾਨ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ