ਕੋਟਸਿੱਧੂ ਵਿਖੇ ਅੱਗ ਲੱਗਣ ਨਾਲ ਟਰੈਕਟਰ ਤੇ ਨਾੜ ਸੜਿਆ
ਓਠੀਆ, ਅੰਮ੍ਰਿਤਸਰ, 26 ਅਪ੍ਰੈਲ (ਗੁਰਵਿੰਦਰ ਸਿੰਘ ਛੀਨਾ)-ਨਜ਼ਦੀਕੀ ਪਿੰਡ ਕੋਟ ਸਿੱਧੂ ਵਿਖੇ ਅੱਜ ਦੁਪਹਿਰ 12 ਵਜੇ ਦੇ ਕਰੀਬ ਕਣਕ ਦੇ ਨਾੜ ਦੀ ਤੂੜੀ ਬਣਾ ਰਹੇ ਟਰੈਕਟਰ ਨੂੰ ਅੱਗ ਲੱਗਣ ਦਾ ਸਮਾਚਾਰ ਹੈ। ਇਸ ਸਬੰਧੀ ਪਿੰਡ ਦੇ ਸਾਬਕਾ ਸਰਪੰਚ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਪਿੰਡ ਦਾ ਗੁਰਸਾਹਿਬ ਸਿੰਘ ਪੁੱਤਰ ਕਾਬਲ ਸਿੰਘ ਜੋ ਕਿ ਰੀਪਰ ਨਾਲ ਖੇਤਾਂ ਵਿਚ ਤੂੜੀ ਬਣਾ ਰਿਹਾ ਸੀ ਤਾਂ ਟਰੈਕਟਰ ਵਿਚੋਂ ਨਿਕਲੀ ਚੰਗਿਆੜੀ ਕਾਰਨ ਟਰੈਕਟਰ ਨੂੰ ਅੱਗ ਲੱਗ ਗਈ ਜੋ ਸੜ ਕੇ ਬੁਰੀ ਤਰ੍ਹਾਂ ਸਵਾਹ ਹੋ ਗਿਆ ਅਤੇ ਤਿੰਨ ਏਕੜ ਕਣਕ ਦਾ ਨਾੜ ਵੀ ਸੜ ਗਿਆ। ਫਾਇਰ ਬ੍ਰਿਗੇਡ ਦੀ ਗੱਡੀ ਨੇ ਤੁਰੰਤ ਆ ਕੇ ਅੱਗ ਉਤੇ ਕਾਬੂ ਪਾਇਆ।