JALANDHAR WEATHER

ਪਾਕਿਸਤਾਨ ਜਾਣ ਲਈ ਅਟਾਰੀ ਸਰਹੱਦ 'ਤੇ ਵੱਡੀ ਗਿਣਤੀ 'ਚ ਪੁੱਜੇ ਯਾਤਰੀ

ਅਟਾਰੀ (ਅੰਮ੍ਰਿਤਸਰ), 1 ਮਈ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)-ਜੰਮੂ-ਕਸ਼ਮੀਰ ਦੇ ਪਹਿਲਗਾਮ ਇਲਾਕੇ ਵਿਚ ਸੈਲਾਨੀਆਂ 'ਤੇ ਕੀਤੇ ਗਏ ਕਾਤਲਾਨਾ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ਨਾਲ ਸਾਰੇ ਸੰਬੰਧ ਤੋੜਨ ਦਾ ਫੈਸਲਾ ਲਿਆ ਸੀ। ਇਸ ਦੁਖਦਾਈ ਘਟਨਾ ਤੋਂ ਬਾਅਦ ਭਾਰਤ ਸਰਕਾਰ ਵਲੋਂ ਸਖਤ ਕਦਮ ਚੁੱਕਦੇ ਹੋਏ 30 ਅਪ੍ਰੈਲ ਤੱਕ ਦਾ ਸਮਾਂ ਇਕ-ਦੂਜੇ ਦੇਸ਼ ਵਿਚ ਭਾਰਤ-ਪਾਕਿਸਤਾਨ ਯਾਤਰੀਆਂ ਨੂੰ ਆਉਣ-ਜਾਣ ਦਾ ਦਿੱਤਾ ਗਿਆ। ਸਮਾਂ ਹੱਦ ਸਮਾਪਤ ਹੋਣ ਤੋਂ ਬਾਅਦ ਵੀ 1 ਮਈ ਨੂੰ ਯਾਤਰੀ ਅਟਾਰੀ ਸਰਹੱਦ ਉਤੇ ਵੱਡੀ ਗਿਣਤੀ ਵਿਚ ਪਹੁੰਚੇ, ਜਿਨ੍ਹਾਂ ਨੂੰ ਬੀ.ਐਸ.ਐਫ. ਵਲੋਂ ਇੰਟੀਗਰੇਟਿਡ ਚੈੱਕ ਪੋਸਟ ਦੇ ਬਾਹਰ ਰੋਕ ਦਿੱਤਾ ਗਿਆ। ਯਾਤਰੀ ਪਾਕਿਸਤਾਨ ਜਾਣ ਲਈ ਰੋ ਕੁਰਲਾ ਰਹੇ ਸਨ। ਦੋ ਭਾਰਤੀ ਔਰਤਾਂ ਜਿਨ੍ਹਾਂ ਨੇ ਪਾਕਿਸਤਾਨ ਵਿਚ ਨਿਕਾਹ ਕੀਤੇ ਸਨ। ਉਨ੍ਹਾਂ ਨੇ ਗੁੱਸੇ ਵਿਚ ਆ ਕੇ ਜੇ.ਸੀ.ਪੀ. ਨੂੰ ਜਾਣ ਵਾਲੇ ਰਸਤੇ ਅੱਗੇ ਲਗਾਏ ਗਏ ਬੈਰੀਅਰ ਨੂੰ ਧੱਕੇ ਮਾਰ ਕੇ ਸੁੱਟ ਦਿੱਤਾ ਅਤੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ। ਡਿਊਟੀ ਉਤੇ ਤਾਇਨਾਤ ਬੀ.ਐਸ.ਐਫ. ਦੇ ਜਵਾਨਾਂ ਨੇ ਬੀ.ਐਸ.ਐਫ. ਮਹਿਲਾ ਕਾਂਸਟੇਬਲਾਂ ਨੂੰ ਬੁਲਾਇਆ, ਜਿਨ੍ਹਾਂ ਨੇ ਔਰਤਾਂ ਨੂੰ ਸਮਝਾਇਆ ਕਿ ਉਨ੍ਹਾਂ ਨੂੰ ਪਾਕਿਸਤਾਨ ਜਾਣ ਲਈ ਕੱਲ੍ਹ ਆਉਣਾ ਚਾਹੀਦਾ ਸੀ। ਅੱਜ ਪਾਕਿਸਤਾਨ ਜਾਣ ਉਤੇ ਰੋਕ ਲੱਗ ਗਈ ਹੈ। ਪਾਕਿਸਤਾਨ ਜਾਣ ਵਾਲੇ ਯਾਤਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਜਦੋਂ ਹੁਕਮ ਜਾਰੀ ਹੋਣਗੇ, ਉਨ੍ਹਾਂ ਨੂੰ ਜਾਣੂ ਕਰਵਾ ਕੇ ਪਾਕਿਸਤਾਨ ਭੇਜਿਆ ਜਾਵੇਗਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ